ਤਪਾ ਮੰਡੀ, 6 ਅਪ੍ਰੈਲ (ਪੱਤਰ ਪ੍ਰੇਰਕ)-ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਇਕਾਈ ਤਪਾ ਫੋਟੋਗ੍ਰਾਫਰ ਐਸੋਸੀਏਸ਼ਨ ਵਲੋਂ ਇੱਕ ਮੀਟਿੰਗ ਚੇਅਰਮੈਨ ਵਿਸ਼ਵਜੀਤ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ | ਜਿਸ ਵਿਚ ਫੋਟੋਗ੍ਰਾਫਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਮੀਟਿੰਗ ਦੌਰਾਨ ਫ਼ੋਟੋਗਰਾਫੀ ਪੇਸ਼ੇ ਨਾਲ ਜੁੜੀਆਂ ਵੱਖ-ਵੱਖ ਮੁਸ਼ਕਲਾਂ ਅਤੇ ਚੁਨੌਤੀਆਂ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਨਵੀਂ ਚੋਣ ਸਰਬਸੰਮਤੀ ਨਾਲ ਸਟਾਰ ਸਾਇਨਾ ਸਟੂਡੀਓ 'ਤੇ ਕੀਤੀ ਗਈ | ਐਸੋਸੀਏਸ਼ਨ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ | ਜਿਸ ਵਿਚ ਪ੍ਰਧਾਨ ਵਿਜੇ ਸ਼ਰਮਾ, ਚੇਅਰਮੈਨ ਵਿਸ਼ਵਜੀਤ ਸ਼ਰਮਾ, ਸੈਕਟਰੀ ਵਰਿੰਦਰ ਗੋਇਲ, ਸੀਨੀਅਰ ਪ੍ਰਧਾਨ ਮੱਖਣ ਲਾਲ, ਮੀਤ ਪ੍ਰਧਾਨ ਗੁਰਜੀਤ ਸਿੰਘ, ਕੈਸ਼ੀਅਰ ਭੁਪਿੰਦਰ ਕੁਮਾਰ ਗੋਇਲ, ਪੀ.ਆਰ.ਓ. ਭੋਲਾ ਸਿੰਘ ਸਿੱਧੂ, ਜੁਆਇੰਟ ਸੈਕਟਰੀ ਕੇਸ਼ਵ ਕੌਸ਼ਲ ਚੁਣੇ ਗਏ | ਮੀਟਿੰਗ ਦੀ ਅਗਵਾਈ ਕਰਦਿਆਂ ਐਸੋਸੀਏਸ਼ਨ ਦੇ ਨਵ ਨਿਯੁਕਤ ਪ੍ਰਧਾਨ ਵਿਜੇ ਸ਼ਰਮਾ ਤੇ ਚੇਅਰਮੈਨ ਵਿਸ਼ਵਜੀਤ ਸ਼ਰਮਾ ਨੇ ਕਿਹਾ ਕਿ ਆਧੁਨਿਕ ਤਕਨਾਲੋਜੀ ਅਤੇ ਮੋਬਾਈਲ ਕੈਮਰਿਆਂ ਦੇ ਵਧਦੇ ਪ੍ਰਯੋਗ ਕਾਰਨ ਰਵਾਇਤੀ ਫੋਟੋਗ੍ਰਾਫਰਾਂ ਦੇ ਕੰਮ 'ਤੇ ਕਾਫੀ ਅਸਰ ਪਿਆ ਹੈ | ਉਨ੍ਹਾਂ ਦੱਸਿਆ ਕਿ ਵਿਆਹਾਂ ਅਤੇ ਸਮਾਰੋਹਾਂ ਵਿਚ ਘੱਟ ਬਜਟ ਅਤੇ ਗੈਰ-ਪ੍ਰੋਫੈਸ਼ਨਲ ਲੋਕਾਂ ਦੀ ਐਂਟਰੀ ਨਾਲ ਕਮਾਈ ਵਿਚ ਘਾਟਾ ਆ ਰਿਹਾ ਹੈ | ਇਸ ਤੋਂ ਇਲਾਵਾ ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਇੰਦਰਜੀਤ ਸਿੰਘ, ਰਮੇਸ਼ ਕੁਮਾਰ, ਰਣਜੀਤ ਸਿੰਘ, ਜਗਜੀਤ ਸਿੰਘ ਜੱਗੀ, ਬੂਟਾ ਸਿੰਘ, ਸੁਖਚੈਨ ਭੁੱਲਰ, ਪ੍ਰਵੀਨ ਕੁਮਾਰ, ਗੱਗੂ ਕੁਮਾਰ ਅਤੇ ਵਰਿੰਦਰ ਕੁਮਾਰ ਸ਼ਾਕਿਆ ਹਾਜ਼ਰ ਸਨ |