ਦੋ ਰੋਜ਼ਾ ਪੰਜਾਬ ਮਾਸਟਰ ਅਥਲੈਟਿਕ ਮੀਟ 21 ਨਵੰਬਰ ਤੋਂ
ਮਸਤੂਆਣਾ ਸਾਹਿਬ, 29 ਅਕਤੂਬਰ (ਦਮਦਮੀ)-ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਪੰਜਾਬ ਵਲੋਂ ਦੋ ਰੋਜ਼ਾ ਪੱਧਰੀ ਮਾਸਟਰ ਅਥਲੈਟਿਕ ਮੀਟ 21 ਅਤੇ 22 ਨਵੰਬਰ ਨੂੰ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਪੂਨੀਆ ਦੀ ਨਿਗਰਾਨੀ ਹੇਠ ਸਮੂਹ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਸਦਕਾ ਸੰਤ ਕਿਸ਼ਨ ਸਿੰਘ ਯਾਦਗਾਰੀ ਸਟੇਡੀਅਮ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਕਰਵਾਈ ਜਾ ਰਹੀ ਹੈ। ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਦਫ਼ਤਰ ਵਿਖੇ ਕੈਪਟਨ ਭੁਪਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਦੱਸਿਆ ਕਿ ਇਸ ਅਥਲੈਟਿਕ ਮੀਟ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ 30 ਸਾਲ ਤੋਂ 100 ਸਾਲ ਤੱਕ ਉਮਰ ਵਾਲੇ 550 ਦੇ ਕਰੀਬ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਅਥਲੀਟ (ਮਰਦ ਔਰਤਾਂ) ਭਾਗ ਲੈਣ ਲਈ ਪਹੁੰਚ ਰਹੇ ਹਨ।
ਪ
ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਦੇ ਆਗੂ ਕੈਪਟਨ ਭੁਪਿੰਦਰ ਸਿੰਘ ਪੂਨੀਆ ਅਤੇ ਜਸਵੰਤ ਸਿੰਘ ਖਹਿਰਾ ਗੱਲਬਾਤ ਕਰਦੇ ਹੋਏ। ਤਸਵੀਰ ਦਮਦਮੀ
30-10-2026
ਮਸਤੂਆਣਾ ਸਾਹਿਬ, 29 ਅਕਤੂਬਰ (ਦਮਦਮੀ)-ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਪੰਜਾਬ ਵਲੋਂ ਦੋ ਰੋਜ਼ਾ ਪੱਧਰੀ ਮਾਸਟਰ ਅਥਲੈਟਿਕ ਮੀਟ 21 ਅਤੇ 22 ਨਵੰਬਰ ਨੂੰ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਪੂਨੀਆ ਦੀ ਨਿਗਰਾਨੀ ਹੇਠ ਸਮੂਹ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਸਦਕਾ ਸੰਤ ਕਿਸ਼ਨ ਸਿੰਘ ਯਾਦਗਾਰੀ ਸਟੇਡੀਅਮ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਕਰਵਾਈ ਜਾ ਰਹੀ ਹੈ। ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਦਫ਼ਤਰ ਵਿਖੇ ਕੈਪਟਨ ਭੁਪਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਦੱਸਿਆ ਕਿ ਇਸ ਅਥਲੈਟਿਕ ਮੀਟ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ 30 ਸਾਲ ਤੋਂ 100 ਸਾਲ ਤੱਕ ਉਮਰ ਵਾਲੇ 550 ਦੇ ਕਰੀਬ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਅਥਲੀਟ (ਮਰਦ ਔਰਤਾਂ) ਭਾਗ ਲੈਣ ਲਈ ਪਹੁੰਚ ਰਹੇ ਹਨ। ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਇਹ ਪੰਜਾਬ ਮਾਸਟਰ ਅਥਲੈਟਿਕ ਮੀਟ ਕਰਵਾਉਣ ਲਈ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ ਅਤੇ ਇਸ ਅਥਲੈਟਿਕ ਮੀਟ ਨੂੰ ਕਰਵਾਉਣ ਲਈ ਫਿਜ਼ੀਕਲ ਕਾਲਜ ਦੇ ਸਟਾਫ਼ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਹੈ। ਕੌਂਸਲ ਦੇ ਸੀਨੀਅਰ ਮੈਂਬਰ ਜਥੇਦਾਰ ਬਲਦੇਵ ਸਿੰਘ ਭੰਮਾਵੱਦੀ, ਗੁਰਜੰਟ ਸਿੰਘ ਦੁੱਗਾਂ, ਮਨਜੀਤ ਸਿੰਘ ਬਾਲੀਆਂ, ਡਾ ਗੁਰਵੀਰ ਸਿੰਘ ਸੋਹੀ, ਡਾ. ਜਤਿੰਦਰ ਦੇਵ, ਇੰਜੀ ਸੁਖਵਿੰਦਰ ਸਿੰਘ ਭੱਠਲ, ਡਾ ਗੀਤਾ ਠਾਕੁਰ ਅਤੇ ਪ੍ਰੈੱਸ ਸਕੱਤਰ ਸਤਨਾਮ ਸਿੰਘ ਮਸਤੂਆਣਾ ਨੇ ਕਿਹਾ ਕਿ ਅਥਲੀਟਾਂ ਦੇ ਰਹਿਣ ਸਹਿਣ ਅਤੇ ਖਾਣੇ ਦਾ ਪ੍ਰਬੰਧ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕੀਤਾ ਜਾਵੇਗਾ। ਇੱਥੋਂ ਜੇਤੂ ਖਿਡਾਰੀਆਂ ਨੂੰ ਸੋਨੇ, ਚਾਂਦੀ ਅਤੇ ਕਾਸ਼ੀ ਦੇ ਤਗਮਿਆਂ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਇਸ ਅਥਲੈਟਿਕ ਮੀਟ ਵਿੱਚੋਂ ਸਿਲੈਕਟ ਹੋਏ ਖਿਡਾਰੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਭਾਗ ਲੈ ਸਕਣਗੇ। ਇਸ ਮੌਕੇ ਡਾ ਰਣਧੀਰ ਸ਼ਰਮਾ, ਪ੍ਰੋਫੈਸਰ ਸੋਹਨਦੀਪ ਸਿੰਘ ਜੁੰਗਨੂੰ, ਪ੍ਰੋ. ਸੁਖਵਿੰਦਰ ਸਿੰਘ ਸੁੱਖੀ ਮਾਨ, ਪ੍ਰੋਫੈਸਰ ਸੁਖਵਿੰਦਰ ਸਿੰਘ ਖੱਟੜਾ, ਪ੍ਰੋ ਸੁਖਦੇਵ ਸਿੰਘ ਅਤੇ ਹੋਰ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰ ਮੌਜੂਦ ਸਨ।