ਬਰਨਾਲਾ, 7 ਅਪ੍ਰੈਲ (ਨਰਿੰਦਰ ਅਰੋੜਾ)-ਉਦੈਪੁਰ ਦੇ ਹਨੂਮਤ ਧਾਮ ਤੋਂ ਜੈ ਸ੍ਰੀ ਰਾਮ ਕੰਚਨ ਸੇਵਾ ਸੰਸਥਾ ਵਲੋਂ ਕੱਢੀ ਜਾ ਰਹੀ ਗਦਾ ਯਾਤਰਾ ਬਾਲਾ ਜੀ ਮੰਦਰ ਰਾਮ ਬਾਗ਼ ਬਰਨਾਲਾ ਵਿਖੇ ਪਹੁੰਚੀ | ਜਿੱਥੇ ਜੈ ਸ੍ਰੀ ਰਾਮ, ਜੈ ਹਨੂਮਾਨ ਦੇ ਜੈਕਾਰਿਆਂ ਨਾਲ ਇਸ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ | ਜਾਣਕਾਰੀ ਦਿੰਦਿਆਂ ਪ੍ਰਵੀਨ ਬਰਨਾਲਾ ਅਤੇ ਵਰੁਣ ਬੱਤਾ ਨੇ ਦੱਸਿਆ ਕਿ ਇਹ ਯਾਤਰਾ ਹਨੂਮਤ ਧਾਮ ਵਿਖੇ 84 ਲੱਖ ਜੂਨੀਆਂ ਨੂੰ ਧਿਆਨ ਵਿਚ ਰੱਖ ਕੇ ਵੀਰ ਹਨੂਮਾਨ ਜੀ ਦੀ 84 ਫੁੱਟ ਉੱਚੀ ਅਤੇ 11 ਮੁਖੀ ਮੂਰਤੀ ਬਣਵਾਈ ਜਾ ਰਹੀ ਹੈ ਇਸ ਮੂਰਤੀ ਦੇ ਲਈ 21 ਫੁੱਟ ਦੀ ਅਸ਼ਟ ਧਾਤੂ ਦੀ ਗਦਾ ਵੀ ਬਣਵਾਈ ਗਈ ਹੈ | ਇਹ ਗਦਾ ਯਾਤਰਾ ਉਦੈਪੁਰ ਦੇ ਹਨੂਮਾਨ ਮੰਦਰ ਤੋਂ 4 ਨਵੰਬਰ 2023 ਨੂੰ ਸ਼ੁਰੂ ਕੀਤੀ ਗਈ ਸੀ ਜੋ ਪਿਛਲੇ 29 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ | ਇਹ ਗਦਾ ਯਾਤਰਾ ਰਾਜਸਥਾਨ ਦੇ ਸਾਰੇ ਜ਼ਿਲਿ੍ਹਆਂ ਸਮੇਤ ਪੂਰੇ ਭਾਰਤ ਦੇ ਪ੍ਰਮੁੱਖ ਮੰਦਰਾਂ ਵਿਚ ਜਾਏਗੀ | ਇਸ ਮੌਕੇ ਯਾਤਰਾ ਦੇ ਨਾਲ ਸੀਤਾ ਰਾਮ, ਮਾਹੀ ਪਾਲੀਵਾਲ ਅਤੇ ਕਿ੍ਸ਼ਨਾ ਲਾਲ ਵੀ ਆਏ ਹਨ | ਇਸ ਮੌਕੇ ਹਰਸ਼ ਵਾਸੂ, ਸਤਪਾਲ, ਰਤਨ ਲਾਲ, ਅਸ਼ੋਕ ਕੁਮਾਰ, ਪ੍ਰਦੀਪ ਕੁਮਾਰ, ਸੰਜੀਵ ਕੁਮਾਰ, ਸੁਰੇਸ਼ ਕੁਮਾਰ, ਤਰਲੋਕੀ ਨਾਥ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਗਦਾ ਯਾਤਰਾ ਦੇ ਦਰਸ਼ਨ ਕੀਤੇ |