ਪਿੰਡ ਉਗੋਕੇ ਵਿਖੇ ਨਸ਼ੇੜੀਆਂ ਦੇ ਅੱਡੇ ਵਾਲੀ ਥਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਕੀਤਾ ਸਾਫ਼
ਸ਼ਹਿਣਾ, 10 ਨਵੰਬਰ (ਸੁਰੇਸ਼ ਗੋਗੀ)-ਪਿੰਡ ਉਗੋਕੇ ਵਿਖੇ ਬੀਤੇ ਦਿਨ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਉਪਰੰਤ ਪੁਲਿਸ ਪ੍ਰਸ਼ਾਸਨ ਨੇ ਹਰਕਤ ਵਿਚ ਆਉਂਦਿਆਂ ਨਸ਼ੇੜੀਆਂ ਦਾ ਅੱਡਾ ਬਣੀ ਇਕ ਧਰਮਸ਼ਾਲਾ ਦੀ ਜੇ. ਸੀ.
ਸ਼ਹਿਣਾ, 10 ਨਵੰਬਰ (ਸੁਰੇਸ਼ ਗੋਗੀ)-ਪਿੰਡ ਉਗੋਕੇ ਵਿਖੇ ਬੀਤੇ ਦਿਨ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਉਪਰੰਤ ਪੁਲਿਸ ਪ੍ਰਸ਼ਾਸਨ ਨੇ ਹਰਕਤ ਵਿਚ ਆਉਂਦਿਆਂ ਨਸ਼ੇੜੀਆਂ ਦਾ ਅੱਡਾ ਬਣੀ ਇਕ ਧਰਮਸ਼ਾਲਾ ਦੀ ਜੇ.ਸੀ.ਬੀ ਦੀ ਮਦਦ ਨਾਲ ਸਫ਼ਾਈ ਕਰ ਦਿੱਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਿੰਡ ਉਗੋਕੇ ਦੀ ਮਜ਼ਦੂਰ ਬਸਤੀ ਵਿਚ ਔਰਤਾਂ ਨੇ ਨਸ਼ੇੜੀਆਂ ਦਾ ਅੱਡਾ ਬਣੀ ਧਰਮਸ਼ਾਲਾ ਬਾਰੇ ਸੋਸ਼ਲ ਮੀਡੀਆ ਰਾਹੀਂ ਦਹਾਈ ਦਿੱਤੀ ਸੀ ਅਤੇ ਸ਼ਰੇ੍ਹਆਮ ਕਿਹਾ ਸੀ ਕਿ ਪਿੰਡ ਵਿਚ ਨਸ਼ੇੜੀ ਇਸ ਥਾਂ ’ਤੇ ਇਕੱਤਰ ਹੁੰਦੇ ਹਨ। ਉਨ੍ਹਾਂ ਨਸ਼ਾ ਵਿਕਣ ਦੇ ਵੀ ਪਿੰਡ ਵਿਚ ਦੋਸ਼ ਲਾਏ ਸਨ। ਅੱਜ ਸਵੇਰੇ ਹੀ ਪੁਲਿਸ ਪ੍ਰਸ਼ਾਸਨ ਨੇ ਦੋ ਜੇ.ਸੀ.ਬੀ ਦੀ ਮਦਦ ਨਾਲ ਵੀਰਾਨ ਪਈ ਧਰਮਸ਼ਾਲਾ ਦੀ ਸਫ਼ਾਈ ਕੀਤੀ। ਥਾਂ-ਥਾਂ ੳੁੱਗੇ ਝਾੜ ਮਲੇ ਪੁੱਟ ਸੁੱਟੇ। ਇਸ ਸਮੇਂ ਜਸਕਰਨ ਸਿੰਘ ਬਰਾੜ ਡੀ.ਐਸ.ਪੀ ਤਪਾ ਨੇ ਕਿਹਾ ਕਿ ਐਸ.ਐਸ.ਪੀ ਬਰਨਾਲਾ ਦੀਆਂ ਹਦਾਇਤਾਂ ਅਨੁਸਾਰ ਪਿੰਡਾਂ ਵਿਚ ਨਸ਼ੇੜੀਆਂ ਦੇ ਅੱਡਿਆ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕਿਸੇ ਕਿਸਮ ਦਾ ਨਸ਼ਾ ਵਿਕਣ ਅਤੇ ਨਸ਼ਾ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਿੰਡ ਉਗੋਕੇ ਨੇ ਸਬੰਧਿਤ ਕਈ ਵਿਅਕਤੀਆਂ ਤੇ ਪਹਿਲਾਂ ਹੀ ਨਸ਼ਿਆਂ ਦੇ ਮਾਮਲੇ ਵਿਚ ਪਰਚੇ ਦਰਜ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀਆਂ ਨੂੰ ਨਸ਼ਿਆਂ ਦੇ ਮਾਮਲੇ ਵਿਚ ਬਖ਼ਸ਼ਿਆ ਨਹੀਂ ਜਾਵੇਗਾ। ਇਸ ਸਮੇਂ ਥਾਣਾ ਮੁਖੀ ਮੈਡਮ ਰੈਨੂੰ ਪਰੋਚਾ, ਹਰਸਮਿਰਨਜੀਤ ਸਿੰਘ ਥਾਣਾ ਮੁਖੀ ਤਪਾ, ਏ.ਐਸ.ਆਈ ਹਰਦੀਪ ਸਿੰਘ ਪੱਖੋ ਕੈਂਚੀਆਂ, ਸਤਿਗੁਰੂ ਏ.ਐਸ.ਆਈ ਤਪਾ, ਭਰਪੂਰ ਸਿੰਘ, ਮਲਕੀਤ ਸਿੰਘ ਆਦਿ ਅਧਿਕਾਰੀਆਂ ਤੋਂ ਇਲਾਵਾ ਪ੍ਰਸ਼ਾਸਨ ਦੇ ਹੋਰ ਵੀ ਮੁਲਾਜ਼ਮ ਹਾਜ਼ਰ ਸਨ।