08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਕੰਚਨ ਸੇਵਾ ਸੰਸਥਾਨ ਵਲੋਂ ਸ਼ੁਰੂ ਕੀਤੀ ਗਈ ਗਦਾ ਯਾਤਰਾ ਨੇ ਸ਼ਰਧਾਲੂਆਂ 'ਚ ਭਰੀ ਆਸਥਾ ਦੀ ਊਰਜਾ

Ad Position 21
No active advertisement
ਅਜੀਤ ਡੈਸਕ 10-04-2026
ਤਪਾ ਮੰਡੀ, 9 ਅਪ੍ਰੈਲ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਉਦੈਪੁਰ ਦੇ ਹਨੂਮਤ ਧਾਮ ਤੋਂ 'ਸ੍ਰੀ ਰਾਮ ਕੰਚਨ ਸੇਵਾ ਸੰਸਥਾ' ਦੁਆਰਾ ਸ਼ੁਰੂ ਕੀਤੀ ਗਈ ਵਿਸ਼ਾਲ 'ਗਦਾ ਯਾਤਰਾ' ਦਾ ਤਪਾ ਪਹੁੰਚਣ 'ਤੇ ਸ਼ਰਧਾਲੂਆਂ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ ਕੀਤਾ ਗਿਆ | ਇਹ ਗਦਾ ਯਾਤਰਾ ਜਿਉਂ ਹੀ ਤਪਾ ਦੇ ਬਾਲਮਿਕੀ ਚੌਂਕ ਨਜ਼ਦੀਕ ਪੁੱਜੀ ਉੱਥੇ ਕੌਂਸਲਰ ਧਰਮਪਾਲ ਸ਼ਰਮਾ ਅਤੇ ਸਮਾਜ ਸੇਵੀ ਪ੍ਰਦੀਪ ਮੋੜ ਸਮੇਤ ਸਮੂਹ ਸ਼ਰਧਾਲੂਆਂ ਨੇ ਜੈ ਸ਼੍ਰੀ ਰਾਮ ਅਤੇ ਜੈ ਹਨੂਮਾਨ ਦੇ ਜੈਕਾਰੇ ਲਗਾਏ, ਜਿਸ ਉਪਰੰਤ ਪੂਰਾ ਮਾਹੌਲ ਸ਼ਰਧਾ ਭਾਵਨਾ 'ਚ ਰੰਗਿਆ ਗਿਆ | ਯਾਤਰਾ ਦੇ ਨਾਲ ਆਏ ਸੀਤਾ ਰਾਮ ਸ਼ਰਮਾ, ਮਾਹੀ ਪਾਲੀਵਾਲ ਅਤੇ ਕਿ੍ਸ਼ਨ ਲਾਲ ਨੇ ਦੱਸਿਆ ਕਿ ਉਦੈਪੁਰ ਦੇ ਹਨੂਮਤ ਧਾਮ ਵਿਚ, ਭਗਵਾਨ ਹਨੂਮਾਨ ਦੀ 84 ਫੁੱਟ ਉੱਚੀ, 11 ਮੁਖੀ ਮੂਰਤੀ ਇਸ ਸਮੇਂ ਸਥਾਪਿਤ ਕੀਤੀ ਜਾ ਰਹੀ ਹੈ | ਇਹ ਗਦਾ ਯਾਤਰਾ 4 ਨਵੰਬਰ, 2023 ਨੂੰ ਉਦੈਪੁਰ ਦੇ ਹਨੂੰਮਾਨ ਮੰਦਰ ਤੋਂ ਸ਼ੁਰੂ ਹੋਈ ਸੀ ਅਤੇ ਪਿਛਲੇ 29 ਮਹੀਨਿਆਂ ਤੋਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਹੈ | ਗਦਾ ਯਾਤਰਾ ਦੇ ਇਸ ਪਵਿੱਤਰ ਝਲਕ ਨੂੰ ਦੇਖਣ ਲਈ ਉਤਸੁਕ ਸ਼ਰਧਾਲੂਆਂ ਵਿਚ ਬਹੁਤ ਉਤਸ਼ਾਹ ਦੇਖਿਆ ਗਿਆ | ਸੇਵਕਾਂ ਨੇ ਦੱਸਿਆ ਕਿ ਇਹ ਗਦਾ ਯਾਤਰਾ ਸ਼ਰਧਾਲੂਆਂ ਵਿਚ ਹਨੂਮਾਨ ਭਗਤੀ ਅਤੇ ਸੰਸਕਿ੍ਤਿਕ ਚੇਤਨਾ ਦਾ ਸੰਦੇਸ਼ ਦੇ ਰਹੀ ਹੈ | ਗਦਾ ਯਾਤਰਾ ਮੌਕੇ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕੀਤੀ, ਆਰਤੀ ਉਤਾਰੀ ਅਤੇ ਮੱਥੇ ਤੇ ਤਿਲਕ ਲਗਾ ਕੇ ਸਤਿਕਾਰ ਕੀਤਾ | ਇਸ ਮੌਕੇ ਪ੍ਰੇਮ ਕੁਮਾਰ,ਮਨੋਜ ਕੁਮਾਰ, ਹਰੀਸ਼ ਕੁਮਾਰ, ਰਾਹੁਲ ਭਾਗਾਂ ਵਾਲਾ, ਸ਼ਾਮ ਲਾਲ, ਨੋਨੂੰ ਮੋੜ, ਪੁਨੀਤ ਮੋੜ, ਰਜੇਸ਼ ਸਿੰਗਲਾ, ਅਮਨ ਸਨਾਮੀਆ, ਲਾਲ ਚੰਦ ਆਲੀਕੇ, ਰਜਿੰਦਰ ਢਿਲਵਾਂ ਆਦਿ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਜਥੇਦਾਰ ਨਾਥ ਸਿੰਘ ਹਮੀਦੀ ਵਲੋਂ ਪਿੰਡ ਗਹਿਲ ਵਿਖੇ ਨੁੱਕੜ ਮੀਟਿੰਗ
Ad Position 24