08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਚੈੱਕ ਬਾਊਾਸ ਦੇ ਕੇਸ 'ਚ ਇਕ ਸਾਲ ਦੀ ਸਜ਼ਾ ਅਤੇ ਜੁਰਮਾਨਾ

Ad Position 21
No active advertisement
ਅਜੀਤ ਡੈਸਕ 10-04-2026
ਬਰਨਾਲਾ, 9 ਅਪ੍ਰੈਲ (ਨਰਿੰਦਰ ਅਰੋੜਾ)-ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਬਰਨਾਲਾ ਸ੍ਰੀ ਸੁਧੀਰ ਕੁਮਾਰ ਦੀ ਅਦਾਲਤ ਵਲੋਂ ਚੈਕ ਬਾਉਂਸ ਦੇ ਕੇਸ ਦਾ ਫ਼ੈਸਲਾ ਸੁਣਾਉਂਦੇ ਹੋਏ ਕੇਸ 'ਚ ਨਾਮਜ਼ਦ ਵਿਅਕਤੀ ਨੂੰ ਐਡਵੋਕੇਟ ਮਨਿੰਦਰ ਸਿੰਘ ਗਿੱਲ ਅਤੇ ਐਡਵੋਕੇਟ ਨਰੇਸ਼ ਕੁਮਾਰ ਸਿੰਗਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਇਕ ਸਾਲ ਦੀ ਸਜਾ ਤੇ 80 ਹਜ਼ਾਰ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ ਹੈ | ਜਾਣਕਾਰੀ ਦਿੰਦਿਆਂ ਐਡਵੋਕੇਟ ਮਨਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਦਰਸ਼ਨ ਕੁਮਾਰ ਵਲੋਂ ਮੁੱਦਈ ਭੁਗੋੇਸ਼ ਕੁਮਾਰ ਤੋਂ 80 ਹਜ਼ਾਰ ਰੁਪਏ 27 ਅਗਸਤ 2019 ਨੂੰ ਉੱਧਾਰ ਲਏ ਸਨ | ਪੈਸੇ ਮੰਗਣ 'ਤੇ ਦਰਸ਼ਨ ਕੁਮਾਰ ਵਲੋਂ 20 ਅਪ੍ਰੈਲ 2021 ਤਾਰੀਕ ਦਾ ਇਕ ਚੈਕ ਭੁਗੋਸ਼ ਕੁਮਾਰ ਨੂੰ ਦੇ ਦਿੱਤਾ ਗਿਆ | ਜਦੋਂ ਚੈਕ ਬ੍ਰਾਂਚ ਵਿਚ ਲਗਾਇਆ ਗਿਆ ਤਾਂ ਚੈਕ ਬਾਉਂਸ ਹੋ ਗਿਆ ਅਤੇ ਭੂਗੋਸ਼ ਕੁਮਾਰ ਵਲੋਂ ਦਰਸ਼ਨ ਕੁਮਾਰ ਵਿਰੱੁਧ ਅਦਾਲਤ ਵਿਚ ਕੇਸ ਦਾਇਰ ਕੀਤਾ ਗਿਆ | ਕਈ ਸਾਲ ਚੱਲੀ ਅਦਾਲਤੀ ਕਾਰਵਾਈ ਦੌਰਾਨ ਪੇਸ਼ ਕੀਤੀਆਂ ਠੋਸ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਵਲੋਂ ਦਰਸ਼ਨ ਕੁਮਾਰ ਨੂੰ ਇਕ ਸਾਲ ਦੀ ਸਜਾ ਤੇ 80 ਹਜ਼ਾਰ ਰੁਪਏ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨਾਨਕਸਰ ਤਪ ਅਸਥਾਨ ਸੰਤ ਬਾਬਾ ਨਰਾਇਣ ਸਿੰਘ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਕੱਲ੍ਹ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਕਾਬੂ
Ad Position 24