08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਗੁਰਦੁਆਰਾ ਨਾਨਕਸਰ ਤਪ ਅਸਥਾਨ ਸੰਤ ਬਾਬਾ ਨਰਾਇਣ ਸਿੰਘ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਕੱਲ੍ਹ <br/>

Ad Position 21
No active advertisement
ਅਜੀਤ ਡੈਸਕ 10-04-2026
ਭਦੌੜ, 9 ਅਪ੍ਰੈਲ (ਵਿਨੋਦ ਕਲਸੀ, ਰਜਿੰਦਰ ਬੱਤਾ)-ਗੁਰਦੁਆਰਾ ਨਾਨਕਸਰ ਤਪ ਅਸਥਾਨ ਸੰਤ ਬਾਬਾ ਨਰਾਇਣ ਸਿੰਘ ਭਦੌੜ ਪੱਤੀ ਦੀਪ ਸਿੰਘ ਵਿਖੇ ਸੰਤ ਬਾਬਾ ਨਰਾਇਣ ਸਿੰਘ ਦੀ ਯਾਦ ਵਿਚ ਮਹਾਨ ਗੁਰਮਤਿ ਸਮਾਗਮ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾ ਰਹੇ ਹਨ | ਸੰਤ ਬਾਬਾ ਘਾਲਾ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਵਲੋਂ ਅੱਜ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਹਨ ਅਤੇ ਅਰੰਭਤਾ ਦੀ ਅਰਦਾਸ ਭਾਈ ਸਤਿਨਾਮ ਸਿੰਘ ਭਦੌੜ ਵਲੋਂ ਕੀਤੀ ਗਈ | ਇਸ ਸਬੰਧੀ ਭਾਈ ਗੇਜਾ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਨੇ ਦੱਸਿਆ ਕਿ 11 ਅਪ੍ਰੈਲ ਦਿਨ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ 10 ਵਜੇ ਭੋਗ ਪਾਏ ਜਾਣ ਉਪਰੰਤ ਦੀਵਾਨ ਸਜਾਏ ਜਾਣਗੇ ਅਤੇ ਸੰਤ ਬਾਬਾ ਘਾਲਾ ਸਿੰਘ ਜੀ ਕਲੇਰਾਂ ਵਾਲੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਹੋਰ ਮਹਾਂਪੁਰਸ਼ ਵੀ ਇਸ ਸਮੇਂ ਹਾਜ਼ਰੀਆਂ ਭਰਨਗੇ | ਇਸ ਤੋਂ ਇਲਾਵਾ ਰਾਗੀ ਢਾਡੀ ਜਥੇ ਵੀ ਸੰਗਤਾਂ ਨੂੰ ਗੁਰੂ ਜਸ ਸੁਣਾਉਣਗੇ | ਇਸ ਮੌਕੇ ਕੁਲਦੀਪ ਸਿੰਘ ਆਹਲੂਵਾਲੀਆ, ਹਰਪਾਲ ਸਿੰਘ, ਬੰਤ ਸਿੰਘ ਗਰੇਵਾਲ, ਰਾਜਪਾਲ ਸਿੰਘ ਰਤੀਆ, ਪਾਲ ਸਿੰਘ ਲੁਧਿਆਣਾ, ਮਨਜੀਤ ਸਿੰਘ ਸਿੱਧੂ ਕੈਨੇਡਾ, ਜੋਤਪਾਲ ਸਿੰਘ ਕੈਨੇਡਾ, ਭਾਈ ਗੇਜਾ ਸਿੰਘ, ਭਾਈ ਜਸਵਿੰਦਰ ਸਿੰਘ, ਜੱਸਾ ਸਿੰਘ, ਗੋਰਾ ਸਿੰਘ, ਬਿਕਰਮਜੀਤ ਸਿੰਘ, ਜੀਤਾ ਸਿੰਘ ਚੱਕਰ, ਰਿੰਕੂ ਸਿੰਘ ਚੱਕਰ, ਸਤਿਨਾਮ ਸਿੰਘ ਬਰਨਾਲਾ ਆਦਿ ਹਾਜ਼ਰ ਸਨ | ਸੰਤ ਬਾਬਾ ਘਾਲਾ ਸਿੰਘ ਨੇ ਕਿਹਾ ਕਿ ਭਾਈ ਮਹਾਪੁਰਸ਼ਾਂ ਦੀ ਸੰਗਤ ਤੋਂ ਵੱਧ ਤੋਂ ਵੱਧ ਲਾਹਾ ਲੈ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐੱਮ. ਕਿ੍ਤਿਕਾ ਗੋਇਲ ਵਲੋਂ ਦਾਣਾ ਮੰਡੀਆਂ ਦਾ ਦੌਰਾ ਅਗਲੀ ਖ਼ਬਰ ਚੈੱਕ ਬਾਊਾਸ ਦੇ ਕੇਸ 'ਚ ਇਕ ਸਾਲ ਦੀ ਸਜ਼ਾ ਅਤੇ ਜੁਰਮਾਨਾ
Ad Position 24