08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸਪੈਸ਼ਲ ਟਰੱਕ ਰੋਕੂ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨੇ ਐੱਸ.ਡੀ.ਐੱਮ. ਨਾਲ ਕੀਤੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 10-04-2026
ਤਪਾ ਮੰਡੀ, 9 ਅਪ੍ਰੈਲ (ਪ੍ਰਵੀਨ ਗਰਗ)-ਸਪੈਸ਼ਲ ਟਰੱਕ ਰੋਕੂ ਐਕਸ਼ਨ ਕਮੇਟੀ ਪਿੰਡ ਸੁਖਪੁਰਾ ਤੇ ਖੁੱਡੀ ਕਲਾਂ ਦੇ ਮੈਂਬਰਾਂ ਵਲੋਂ ਐੱਸ.ਡੀ.ਐੱਮ ਤਪਾ ਤੇ ਹੋਰ ਅਧਿਕਾਰੀਆਂ ਨਾਲ ਇਕ ਮੀਟਿੰਗ ਤਹਿਸੀਲ ਕੰਪਲੈਕਸ ਤਪਾ ਵਿਖੇ ਹੋਈ | ਪ੍ਰਸ਼ਾਸਨ ਨਾਲ ਗੱਲਬਾਤ ਬੜੇ ਉਸਾਰੂ ਢੰਗ ਨਾਲ ਹੋਈ | ਕਮੇਟੀ ਦੇ ਮੈਂਬਰਾਂ ਹਰਚਰਨ ਸਿੰਘ ਡਕੌਂਦਾ, ਹਰਬੰਸ ਸਿੰਘ ਡਕੌਂਦਾ, ਜਸਵੀਰ ਸਿੰਘ ਕਾਦੀਆਂ, ਬੇਅੰਤ ਸਿੰਘ ਕਾਦੀਆਂ, ਬਲਜਿੰਦਰ ਸਿੰਘ ਸਰਪੰਚ ਸੁਖਪੁਰ, ਮੇਲਾ ਸਿੰਘ ਖੁੱਡੀ ਕਲਾਂ ਡਕੌਂਦਾ, ਗੁਰਜੰਟ ਸਿੰਘ ਖੁੱਡੀ ਕਲਾਂ, ਜਰਨੈਲ ਸਿੰਘ ਡਕੌਂਦਾ ਧਨੇਰ, ਬਾਬੂ ਸਿੰਘ ਖੁੱਡੀ ਕਲਾਂ ਡਕੌਂਦਾ ਧਨੇਰ, ਸਿਮਰਜੀਤ ਸਿੰਘ ਸਰਪੰਚ ਖੁੱਡੀ ਕਲਾਂ, ਅੰਗਰੇਜ਼ ਸਿੰਘ ਨੇ ਦਲੀਲਾਂ ਸਹਿਤ ਪ੍ਰਸ਼ਾਸਨ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਟਰੱਕ ਸੁਖਪੁਰ ਤੇ ਖੁੱਡੀ ਕਲਾਂ ਵਿਚੋਂ ਲੰਘਾਉਣੇ ਕਿਵੇਂ ਗ਼ਲਤ ਹਨ | ਪ੍ਰਸ਼ਾਸਨ ਨੇ ਆਪਣੀ ਗੱਲ ਰੱਖੀ ਪ੍ਰੰਤੂ ਅੱਜ ਦੀ ਮੀਟਿੰਗ ਵਿਚ ਕੋਈ ਫ਼ੈਸਲਾ ਨਹੀਂ ਹੋ ਸਕਿਆ | ਕਮੇਟੀ ਤੇ ਪ੍ਰਸ਼ਾਸਨ ਦੀ ਸਹਿਮਤੀ ਨਾਲ ਅਗਲੇ ਬੁੱਧਵਾਰ ਦੀ ਮੀਟਿੰਗ ਫਿਰ ਰੱਖੀ ਗਈ | ਅੱਜ ਦੀ ਮੀਟਿੰਗ ਵਿਚ ਫ਼ੈਸਲਾ ਹੋਇਆ ਕਿ ਪ੍ਰਸ਼ਾਸਨ ਐਫ.ਸੀ.ਆਈ ਦੇ ਉੱਚ ਅਧਿਕਾਰੀਆਂ ਨੂੰ ਰੇਲ ਹੈੱਡ ਬਦਲਣ ਲਈ ਲਿਖਤੀ ਭੇਜੇਗਾ ਤਾਂ ਕਿ ਰੇਲ ਹੈੱਡ ਹੰਡਿਆਇਆ ਦੀ ਥਾਂ ਤਪਾ ਕਰਵਾਇਆ ਜਾ ਸਕੇ | ਉਪਰੋਕਤ ਸਾਰੀ ਗੱਲਬਾਤ ਬਾਹਰ ਬੈਠੇ ਲੋਕਾਂ ਨਾਲ ਕਰਦਿਆਂ ਜਸਵੀਰ ਸਿੰਘ, ਦਰਸ਼ਨ ਸਿੰਘ ਮਹਿਤਾ, ਬਾਬੂ ਸਿੰਘ ਖੁੱਡੀ ਕਲਾਂ, ਮੇਲਾ ਸਿੰਘ ਖੁੱਡੀ ਕਲਾਂ, ਗੁਰਮੀਤ ਸਿੰਘ ਸੁਖਪੁਰਾ ਤੇ ਹਰਚਰਨ ਸਿੰਘ ਨੇ ਐਲਾਨ ਕੀਤਾ ਕਿ ਜਿਨ੍ਹਾਂ ਚਿਰ ਪ੍ਰਸ਼ਾਸਨ ਮਸਲੇ ਦਾ ਹੱਲ ਨਹੀਂ ਕਰੇਗਾ ਉਨ੍ਹਾਂ ਚਿਰ ਟਰੱਕ ਸੁਖਪੁਰਾ ਖੁੱਡੀ ਕਲਾਂ ਵਿਚੋਂ ਦੀ ਨਹੀਂ ਲੰਘਣ ਦਿੱਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਅਗਲੀ ਖ਼ਬਰ ਐੱਸ.ਡੀ.ਐੱਮ. ਕਿ੍ਤਿਕਾ ਗੋਇਲ ਵਲੋਂ ਦਾਣਾ ਮੰਡੀਆਂ ਦਾ ਦੌਰਾ
Ad Position 24