ਹੰਡਿਆਇਆ, 9 ਅਪ੍ਰੈਲ (ਗੁਰਜੀਤ ਸਿੰਘ ਖੱੁਡੀ)-ਹੰਡਿਆਇਆ ਦੀ ਦਾਣਾ ਮੰਡੀ ਵਿਖੇ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ | ਪਿਛਲੇ ਕਈ ਦਿਨਾਂ ਤੋਂ ਮੌਸਮ ਵਿਚ ਤਬਦੀਲੀ ਹੋਣ ਕਰ ਕੇ ਮੀਂਹ ਪੈਣ ਕਾਰਨ ਕਣਕਾਂ ਦੀ ਕਟਾਈ ਦੇਰੀ ਨਾਲ ਸ਼ੁਰੂ ਹੋਈ ਹੈ | ਹੰਡਿਆਇਆ ਤੇ ਇਲਾਕੇ ਦੇ ਪਿੰਡਾਂ ਵਿਚ ਕਿਸਾਨਾਂ ਵਲੋਂ ਕੰਬਾਈਨ ਨਾਲ ਕਟਾਈ ਕਰ ਕੇ ਮੰਡੀਆਂ ਵਿਚ ਲਿਆਉਣੀ ਸ਼ੁਰੂ ਕਰ ਦਿੱਤੀ ਹੈ | ਮੀਂਹ ਪੈਣ ਕਰ ਕੇ ਕਣਕ ਦੀ ਫ਼ਸਲ ਡਿੱਗਣ ਕਰ ਕੇ ਬੱਲੀਆਂ ਕਾਲੀਆ ਹੋ ਗਈਆਂ ਹਨ | ਜਿਸ ਕਰ ਕੇ ਝਾੜ ਦੇ ਘਟਣ ਦਾ ਖ਼ਦਸ਼ਾ ਹੈ ਤੇ ਤੂੜੀ ਵੀ ਘੱਟ ਬਣੇਗੀ |