07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪਿੰਡ ਪੱਖੋਕੇ ਵਿਖੇ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਵਲੋਂ ਇਕਾਈ ਦਾ ਗਠਨ <br/>

Ad Position 21
No active advertisement
ਅਜੀਤ ਡੈਸਕ 10-04-2026
ਟੱਲੇਵਾਲ, 9 ਅਪੈ੍ਰਲ (ਸੋਨੀ ਚੀਮਾ)-ਪਿੰਡ ਪੱਖੋਕੇ ਵਿਖੇ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਦੀ ਪਿੰਡ ਇਕਾਈ ਦੀ ਕਮੇਟੀ ਦੀ ਚੋਣ ਸਰਪ੍ਰਸਤ ਕੈਪਟਨ ਦਰਬਾਰਾ ਸਿੰਘ ਪੱਖੋਕੇ ਦੀ ਅਗਵਾਈ ਵਿਚ ਸਰਬਸੰਮਤੀ ਨਾਲ ਹੋਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਭੋਤਨਾ ਅਤੇ ਬਲਾਕ ਪ੍ਰਧਾਨ ਸ਼ਹਿਣਾ ਚਮਕੌਰ ਸਿੰਘ ਮੱਲ੍ਹੀਆਂ ਨੇ ਸਾਬਕਾ ਫ਼ੌਜੀ ਵੀਰਾਂ ਨੂੰ ਸਰਕਾਰ ਦੀਆਂ ਸਾਬਕਾ ਸੈਨਿਕਾਂ ਦੀਆਂ ਸਹੂਲਤਾਂ ਉੱਤੇ ਲਾਏ ਜਾ ਰਹੇ ਕੱਟਾਂ ਤੋਂ ਜਾਣੂ ਕਰਵਾਇਆ | ਚਾਹੇ ਉਹ ਅਗਨੀਵੀਰ ਸਕੀਮ ਹੋਵੇ ਜਾਂ ਫਿਰ ਮਹਿੰਗਾਈ ਮੁਤਬਿਕ ਬਣਦਾ ਡੀ.ਏ ਨਾ ਦੇਣ ਦੀ ਗੱਲ ਹੋਵੇ | ਉਨ੍ਹਾਂ ਦੱਸਿਆ ਕਿ ਆਪਣੇ ਹੱਕ ਲੈਣ ਲਈ ਜਥੇਬੰਦ ਹੋਣਾ ਸਮੇਂ ਦੀਆਂ ਮੁੱਖ ਲੋੜਾਂ ਵਿਚੋਂ ਇਕ ਹੈ | ਇਸ ਮੌਕੇ ਕੈਪਟਨ ਅਵਤਾਰ ਸਿੰਘ ਪੱਖੋਕੇ ਨੂੰ ਸਰਬਸੰਮਤੀ ਨਾਲ ਇਕਾਈ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਮਲਕੀਤ ਸਿੰਘ, ਮੀਤ ਪ੍ਰਧਾਨ ਪਰਮਜੀਤ ਸਿੰਘ, ਜਰਨਲ ਸਕੱਤਰ ਜਸਵੀਰ ਸਿੰਘ, ਖ਼ਜ਼ਾਨਚੀ ਮਨਜੀਤ ਸਿੰਘ, ਸਹਾਇਕ ਖ਼ਜ਼ਾਨਚੀ ਸੰਤੋਖ ਸਿੰਘ, ਪ੍ਰੈਸ ਸਕੱਤਰ ਨਿਰਮਲ ਸਿੰਘ ਨੂੰ ਸਰਬਸੰਮਤੀ ਨਾਲ ਅਹੁਦੇ ਦੇ ਕੇ ਸਿਰੋਪਾਉ ਪਾ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਬਕਾ ਫ਼ੌਜੀ ਵੀਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਵੋਤਮ ਅਕੈਡਮੀ ਖੁੱਡੀ ਕਲਾਂ ਵਿਖੇ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਨੌਜਵਾਨ ਨੇ ਝੀਲ 'ਚ ਮਾਰੀ ਛਾਲ
Ad Position 24