14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਤਪਾ ਬੁੱਕਸ ਬੈਂਕ ਮੁੜ ਤੋਂ ਹੋਈ ਸ਼ੁਰੂ, ਕੋਈ ਵੀ ਵਿਦਿਆਰਥੀ ਛੇਵੀਂ ਤੋਂ ਦਸਵੀਂ ਤੱਕ ਕਿਤਾਬਾਂ ਕਰ ਸਕਦਾ ਹੈ ਦਾਨ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਤਪਾ ਮੰਡੀ, 10 ਅਪ੍ਰੈਲ (ਵਿਜੇ ਸ਼ਰਮਾ)-ਸ਼ਹਿਰ ਅੰਦਰ ਪਿਛਲੇ ਕਈ ਮਹੀਨਿਆਂ ਤੋਂ ਥਾਂ ਦੀ ਤੰਗੀ ਹੋਣ ਕਾਰਨ ਤਪਾ ਬੁੱਕਸ ਬੈਂਕ ਬੰਦ ਪਈ ਸੀ ਜੋ ਮੁੜ ਤੋਂ ਸ਼ੁਰੂ ਹੋ ਗਈ ਹੈ | ਇਸ ਬੁੱਕਸ ਬੈਂਕ ਦੇ ਵਿਚ ਕੋਈ ਵੀ ਵਿਅਕਤੀ ਆਪਣੇ ਬੱਚਿਆਂ ਦੀਆਂ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਕਿਤਾਬਾਂ ਦਾਨ ਕਰ ਸਕਦਾ ਹੈ ਅਤੇ ਕੋਈ ਵੀ ਲੋੜਵੰਦ ਵਿਦਿਆਰਥੀ ਇਸ ਬੁੱਕਸ ਬੈਂਕ ਤੋਂ ਮੁਫ਼ਤ ਕਲੱਬ ਕਿਤਾਬਾਂ ਲਿਜਾ ਸਕਦਾ ਹੈ | ਇਸ ਸਬੰਧੀ ਵਾਤਾਵਰਨ ਪ੍ਰੇਮੀ ਸੰਨੀ ਗੋਇਲ, ਪ੍ਰਦੀਪ ਮੌੜ ਅਤੇ ਸੁਰਿੰਦਰ ਗਰਗ ਆਦਿ ਨੇ ਦੱਸਿਆ ਕਿ ਤਪਾ ਬੁੱਕਸ ਬੈਂਕ ਜੋ ਕਿ ਪਿਛਲੇ ਸਮੇਂ ਤੋਂ ਥਾਂ ਦੀ ਤੰਗੀ ਹੋਣ ਕਾਰਨ ਬੰਦ ਪਈ ਸੀ ਹੁਣ ਮੁੜ ਤੋਂ ਤਪਾ ਅੰਦਰ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਛੇਵੀਂ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੀਆਂ ਕਿਤਾਬਾਂ ਜਿਨ੍ਹਾਂ ਬੱਚਿਆਂ ਕੋਲੇ ਵਾਧੂ ਪਈਆਂ ਹਨ ਉਹ ਇਸ ਬੁੱਕਸ ਬੈਂਕ ਨੂੰ ਦਾਨ ਕਰ ਸਕਦਾ ਹੈ ਅਤੇ ਕੋਈ ਵੀ ਲੋੜਵੰਦ ਵਿਦਿਆਰਥੀ ਇਸ ਬੁੱਕਸ ਬੈਂਕ ਦੇ ਵਿਚੋਂ ਪੜ੍ਹਾਈ ਕਰਨ ਲਈ ਕਿਤਾਬਾਂ ਮੁਫ਼ਤ ਲਿਜਾ ਸਕਦਾ ਅਤੇ ਪੜਾਈ ਪੂਰੀ ਹੋਣ ਤੋਂ ਬਾਅਦ ਉਸ ਵਿਦਿਆਰਥੀ ਨੂੰ ਕਿਤਾਬਾਂ ਬੁੱਕਸ ਬੈਂਕ ਵਿਚ ਜਮਾ ਕਰਵਾਉਣੀਆਂ ਪੈਣਗੀਆਂ ਤਾਂ ਜੋ ਹੋਰ ਵਿਦਿਆਰਥੀਆਂ ਨੂੰ ਇਹ ਕਿਤਾਬਾਂ ਦਿੱਤੀਆਂ ਜਾ ਸਕਣ | ਉਨ੍ਹਾਂ ਦੱਸਿਆ ਕਿ ਪੂਰੀ ਪ੍ਰਕਿਰਿਆ ਬਿਲਕੁਲ ਮੁਫ਼ਤ ਹੈ | ਜਿਸ ਦੀ ਕੋਈ ਵੀ ਰਸੀਦ, ਕੋਈ ਫ਼ੀਸ ਅਤੇ ਕੋਈ ਬੰਧਨ ਨਹੀਂ | ਪਰ ਆਉਣ ਤੋਂ ਪਹਿਲਾਂ ਫ਼ੋਨ ਕਰ ਕੇ ਜ਼ਰੂਰ ਆਓ ਕਿਉਂਕਿ ਇੱਥੇ ਕੋਈ ਵੀ ਪਰਮਾਨੈਂਟ ਬੈਠਾ ਨਹੀਂ ਮਿਲੇਗਾ | ਉਨ੍ਹਾਂ ਦੱਸਿਆ ਕਿ ਘੁੰਨਸ ਰੋਡ 'ਤੇ ਟੈਨੀ ਮੌੜ ਦੀ ਦੁਕਾਨ ਕੋਲ ਇਹ ਬੁੱਕਸ ਬੈਂਕ ਖੋਲਿ੍ਹਆ ਗਿਆ ਹੈ ਅਤੇ ਵਿਦਿਆਰਥੀ ਇਸ ਬੁੱਕਸ ਬੈਂਕ ਦਾ ਲਾਹਾ ਲੈ ਸਕਦੇ ਹਨ | ਇਸ ਸਬੰਧੀ ਸ਼ਹਿਰ ਦੇ ਲੋਕਾਂ ਨੇ ਇਸ ਉਪਰਾਲੇ ਦੀ ਖੁੱਲ ਕੇ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਘਰੇ ਵਾਧੂ ਪਈਆਂ ਕਿਤਾਬਾਂ ਨੂੰ ਬੁੱਕਸ ਬੈਂਕ ਵਿਚ ਜਮਾਂ ਕਰਵਾਇਆ ਜਾਵੇ ਤਾਂ ਜੋ ਲੋੜਵੰਦ ਵਿਦਿਆਰਥੀ ਇਸ ਦਾ ਲਾਭ ਲੈ ਸਕਣ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟਰੇਸ਼ਨ ਸੰਬੰਧੀ ਸਿਵਲ ਸਰਜਨ ਵਲੋਂ ਮੀਟਿੰਗ ਅਗਲੀ ਖ਼ਬਰ ਅਧਿਆਪਕਾ ਵੀਰਪਾਲ ਕੌਰ ਦਾ ਦਿਹਾਂਤ <br/>
Ad Position 24