12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਠੇਕਾ ਲੁੱਟਣ ਦੀ ਨੀਅਤ ਨਾਲ ਆਏ ਦੋ ਅਗਿਆਤ ਵਿਅਕਤੀ ਸਫ਼ਲ ਨਾ ਹੋਣ ਕਰ ਕੇ ਭੱਜ ਨਿਕਲੇ

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਧਨੌਲਾ, 12 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਬੀਤੀ ਰਾਤ ਦੋ ਅਗਿਆਤ ਵਿਅਕਤੀ ਠੇਕਾ ਲੁੱਟਣ ਦੀ ਨੀਅਤ ਨਾਲ ਸ਼ਰਾਬ ਦੇ ਠੇਕੇ ਅੱਗੇ ਪਿੰਡ ਬਡਬਰ ਪੁੱਜ ਗਏ ਜਿਉਂ ਹੀ ਕਰਿੰਦੇ ਨੂੰ ਉਨ੍ਹਾਂ ਦੋਵਾਂ ਦੀ ਭਿਣਕ ਪਈ ਤਾਂ ਉਨ੍ਹਾਂ ਦੀ ਪੈੜ ਚਾਲ ਤੋਂ ਉਸ ਨੇ ਭਾਂਪ ਲਿਆ ਕਿ ਉਹ ਲੁੱਟ ਦੀ ਨੀਅਤ ਨਾਲ ਆਏ ਹਨ | ਉਨ੍ਹਾਂ ਨੇ ਦੇਸੀ ਕੱਟਾ ਚਲਾ ਕੇ ਕਰਿੰਦੇ ਨੂੰ ਜ਼ਖ਼ਮੀ ਕਰਨ ਦਾ ਯਤਨ ਕੀਤਾ ਪ੍ਰੰਤੂ ਕੱਟਾ ਨਹੀਂ ਚੱਲ ਸਕਿਆ | ਕਰਿੰਦੇ ਨੇ ਆਪਣੇ ਬਚਾਅ ਲਈ ਅੰਦਰੋਂ ਸ਼ਰਾਬ ਦੇ ਪਊਏ, ਅਧੀਏ ਅਤੇ ਬੋਤਲਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ | ਦੋਵਾਂ ਲੁਟੇਰਿਆਂ ਨੇ ਠੇਕਾ ਤੋੜਨ ਦੇ ਬੇਹੱਦ ਯਤਨ ਕੀਤੇ ਪ੍ਰੰਤੂ ਸਫਲ ਨਾ ਹੋਣ ਕਰ ਕੇ ਰਫ਼ੂ ਚੱਕਰ ਹੋ ਗਏ | ਧਨੌਲਾ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਛਾਣਬੀਣ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸੜਕ ਦੁਰਘਟਨਾ ਵਿਚ ਮੋਟਰਸਾਈਕਲ ਸਵਾਰ ਦੀ ਮੌਤ <br/> ਅਗਲੀ ਖ਼ਬਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਗੁਰਦੁਆਰਾ ਬੇਰ ਸਾਹਿਬ ਦੇਗਸਰ ਛਾਉਣੀ ਨਿਹੰਗ ਸਿੰਘਾਂ ਵਿਖੇ ਸ੍ਰੀ ਅਖੰਡ ਪਾਠ ਸਾਹ...
Ad Position 24