ਸ਼ਹਿਣਾ, 12 ਅਪ੍ਰੈਲ (ਸੁਰੇਸ਼ ਗੋਗੀ)-ਬੀਤੀ ਰਾਤ ਸੁਖਪੁਰਾ ਬੱਸ ਅੱਡੇ 'ਤੇ ਸਥਿਤ ਸ਼ਰਾਬ ਦੇ ਠੇਕੇ ਤੋਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਨਕਦੀ ਤੇ ਸ਼ਰਾਬ ਲੁੱਟ ਲਈ | ਠੇਕੇ ਦੇ ਕਰਿੰਦੇ ਕਮਲਜੀਤ ਸਿੰਘ ਪੁੱਤਰ ਕ੍ਰਿਸ਼ਨ ਦੱਤ ਨੇ ਦੱਸਿਆ ਕਿ ਰਾਤ 8 ਵਜੇ ਦੇ ਕਰੀਬ ਤਿੰਨ ਅਣਪਛਾਤੇ ਮੋਟਰਸਾਈਕਲ ਪਲਟੀਨਾ ਕਾਲੇ ਰੰਗ 'ਤੇ ਆਏ ਸਨ | ਜਿਨ੍ਹਾਂ ਨੇ ਮੂੰਹ ਬੰਨੇ੍ਹ ਹੋਏ ਸਨ ਅਤੇ ਰਿਵਾਲਵਰ, ਘਣ ਅਤੇ ਰਾਡ ਵੀ ਉਨ੍ਹਾਂ ਕੋਲ ਸਨ | ਉਕਤ ਅਣਪਛਾਤੇ ਵਿਅਕਤੀਆਂ ਨੇ ਰਿਵਾਲਵਰ ਦੀ ਨੋਕ 'ਤੇ 17 ਹਜ਼ਾਰ 290 ਰੁਪਏ ਦੀ ਨਗਦੀ ਤੇ ਦੋ ਆਲਸੀਜਨ ਸ਼ਰਾਬ ਦੀਆਂ ਬੋਤਲਾਂ ਲੁੱਟ ਲਈਆਂ ਅਤੇ ਫ਼ਰਾਰ ਹੋ ਗਏ | ਲੁੱਟ ਖੋਹ ਦੀ ਇਸ ਘਟਨਾ ਬਾਰੇ ਸ਼ਹਿਣਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ |