11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਰਾਮਬਾਗ ਰੋਡ 'ਤੇ ਕਈ-ਕਈ ਘੰਟੇ ਲੱਗਿਆ ਰਹਿੰਦਾ ਹੈ ਟਰੈਫ਼ਿਕ ਜਾਮ

Ad Position 21
repet_subhas-goyals [Copy P29]
ਅਜੀਤ ਡੈਸਕ 13-04-2026
ਬਰਨਾਲਾ, 12 ਅਪ੍ਰੈਲ (ਨਰਿੰਦਰ ਅਰੋੜਾ)-ਰਾਮਬਾਗ ਰੋਡ ਬਰਨਾਲਾ ਜਿੱਥੇ ਕਿ ਕਈ ਐਮਰਜੈਂਸੀ ਸੇਵਾਵਾਂ ਜਿਵੇਂ ਫਾਇਰ ਬਿ੍ਗੇਡ ਦਫ਼ਤਰ, ਸਿਵਲ ਹਸਪਤਾਲ, ਸਕੂਲ, ਕਾਲਜ ਅਤੇ ਕਈ ਧਾਰਮਿਕ ਸਥਾਨ ਵੀ ਸਥਿਤ ਹਨ | ਪਰ ਇੱਥੇ ਲੱਗੇ ਵੱਡੇ-ਵੱਡੇ ਟ੍ਰੈਫਿਕ ਜਾਮ ਦੇ ਕਾਰਨ ਦੁਕਾਨਦਾਰਾਂ ਅਤੇ ਸ਼ਹਿਰ ਨਿਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਗੱਲਬਾਤ ਕਰਦਿਆਂ ਸ਼ਹਿਰ ਨਿਵਾਸੀਆਂ ਰਾਜੀਵ ਬਾਂਸਲ ਮਿੰਕਾ, ਪ੍ਰਦੀਪ ਸਿੰਗਲਾ, ਤੇਜਿੰਦਰ ਜਿੰਦਲ ਆਸ਼ੂ, ਚਰਨਜੀਵ ਗੋਇਲ, ਭਾਜਪਾ ਦੇ ਮੰਡਲ ਪ੍ਰਧਾਨ ਪੁਨੀਤ ਕੌਸ਼ਲ ਮੋਨੂੰ, ਗੁਰਪ੍ਰੀਤ ਸਿੰਘ ਜੰਡੂ, ਅਮਿੱਤ ਗਰਗ ਐਮ.ਡੀ ਬਿੱਲੀ ਬਰਾਂਡ, ਨਰੇਸ਼ ਮਿੱਤਲ ਆਦਿ ਨੇ ਕਿਹਾ ਕਿ ਇਸ ਰੋਡ 'ਤੇ ਸਿਵਲ ਹਸਪਤਾਲ ਬਰਨਾਲਾ ਵੀ ਸਥਿਤ ਹੈ | ਕਈ ਵਾਰ ਇਨ੍ਹਾਂ ਟ੍ਰੈਫਿਕ ਜਾਮਾਂ ਕਰ ਕੇ ਐਮਰਜੈਂਸੀ ਐਂਬੂਲੈਂਸ ਵੀ ਫਸ ਜਾਂਦੀ ਹੈ | ਐਂਬੂਲੈਂਸ ਦੇ ਵਿਚ ਪਏ ਮਰੀਜ਼ ਲਈ ਇੱਕ-ਇੱਕ ਮਿੰਟ ਸਹਾਈ ਹੁੰਦਾ ਹੈ | ਪਰ ਇਹ ਟ੍ਰੈਫਿਕ ਜਾਮ ਮਰੀਜ਼ ਦੀ ਜਾਨ ਖ਼ਤਰੇ ਵਿਚ ਪਾ ਦਿੰਦੇ ਹਨ | ਫਾਇਰ ਬਿ੍ਗੇਡ ਦਫ਼ਤਰ ਵੀ ਇਸੇ ਰੋਡ 'ਤੇ ਸਥਿਤ ਹੈ | ਜੇ ਕਿਧਰੇ ਅੱਗ ਲੱਗ ਜਾਵੇ ਤਾਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੂੰ ਰੋਡ ਤੋਂ ਜਾਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਰੋਡ 'ਤੇ ਕਈ ਨਾਮੀ ਸਕੂਲ ਅਤੇ ਕਾਲਜ ਵੀ ਸਥਿਤ ਹਨ | ਪੇਪਰਾਂ ਦੇ ਸਮੇਂ ਵਿਦਿਆਰਥੀਆਂ ਨੂੰ ਵੀ ਕਈ ਵਾਰ ਇਸ ਟ੍ਰੈਫਿਕ ਸਮੱਸਿਆ ਨਾਲ ਜੂਝਣਾ ਪੈਂਦਾ ਹੈ ਅਤੇ ਉਹ ਲੇਟ ਹੋ ਜਾਂਦੇ ਹਨ | ਇਸ ਰੋਡ 'ਤੇ ਇਕ ਵੱਡਾ ਬੈਂਕ ਵੀ ਹੈ, ਜਿਸ ਦੇ ਆਸਪਾਸ ਵੀ ਟ੍ਰੈਫਿਕ ਜਾਮ ਲੱਗੇ ਲਗਾਤਾਰ ਦੇਖੇ ਜਾ ਸਕਦੇ ਹਨ | ਰਾਮਬਾਗ ਰੋਡ ਵਿਖੇ ਸ਼ਮਸ਼ਾਨਘਾਟ ਵੀ ਹੈ, ਜਿਸ ਵਿਚ ਅੰਤਿਮ ਸਸਕਾਰ ਕਰਨ ਵੇਲੇ ਵੱਡੇ-ਵੱਡੇ ਟ੍ਰੈਫਿਕ ਜਾਮ ਲੱਗ ਜਾਂਦੇ ਹਨ | ਉਨ੍ਹਾਂ ਕਿਹਾ ਕਿ ਜਾਂ ਤਾਂ ਸਸਕਾਰ ਸਮੇਂ ਗੱਡੀਆਂ, ਮੋਟਰਸਾਈਕਲਾਂ ਦੀ ਪਾਰਕਿੰਗ ਰਾਮਬਾਗ ਦੇ ਅੰਦਰ ਕਰਵਾਈ ਜਾਵੇ ਜਾਂ ਫਿਰ ਇਸ ਦਾ ਪਿਛਲਾ ਗੇਟ ਖੋਲਿ੍ਹਆ ਜਾਵੇ | ਇਸ ਰੋਡ 'ਤੇ ਕਈ ਧਾਰਮਿਕ ਸਥਾਨ ਵੀ ਸਥਿਤ ਹਨ | ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਜਾਂ ਤਾਂ ਇੱਥੇ ਟ੍ਰੈਫਿਕ ਪੁਲਿਸ ਕਰਮਚਾਰੀ ਪੱਕੇ ਤੌਰ 'ਤੇ ਲਗਾਏ ਜਾਣ ਜਾਂ ਫਿਰ ਕੋਈ ਹੱਲ ਕੱਢਿਆ ਜਾਵੇ ਤਾਂ ਜੋ ਦੁਕਾਨਦਾਰਾਂ ਅਤੇ ਬਰਨਾਲਾ ਨਿਵਾਸੀਆਂ ਨੂੰ ਇਸ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਲੁਟੇਰਿਆਂ ਨੇ ਜ਼ਿਲ੍ਹਾ ਜ਼ੇਲ੍ਹ ਨਜ਼ਦੀਕ ਸ਼ਰਾਬ ਦੇ ਠੇਕੇ ਤੋਂ ਲੁੱਟੀ 30 ਹਜ਼ਾਰ ਰੁਪਏ ਦੀ ਨਕਦੀ ਅਗਲੀ ਖ਼ਬਰ ਇੱਟਾਂ ਦੇ ਵਧੇ ਰੇਟਾਂ ਸੰਬੰਧੀ ਵਫ਼ਦ ਨੇ ਡੀ.ਸੀ. ਬਰਨਾਲਾ ਨੂੰ ਸੌਂਪਿਆ ਮੰਗ-ਪੱਤਰ
Ad Position 24