ਬਰਨਾਲਾ, 12 ਅਪ੍ਰੈਲ (ਅਸ਼ੋਕ ਭਾਰਤੀ)-ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਪੰਜਾਬ ਆਈ.ਟੀ.ਆਈ. ਬਰਨਾਲਾ ਵਿਖੇ ਕਰਵਾਇਆ ਗਿਆ | ਇਸ ਸਮਾਗਮ ਵਿਚ ਪ੍ਰਸਿੱਧ ਆਲੋਚਕ ਡਾ: ਸੁਰਜੀਤ ਬਰਾੜ ਦੇ ਨਾਵਲ ਕਾਲੀ ਕੰਬਲੀ ਉੱਪਰ ਗੋਸ਼ਟੀ ਕਰਵਾਈ ਗਈ ਜਿਸ ਉੱਪਰ ਪੇਪਰ ਪੜ੍ਹਦਿਆਂ ਡਾ: ਅਰਵਿੰਦਰ ਕੌਰ ਕਾਕੜਾ ਨੇ ਕਿਹਾ ਡਾ: ਸੁਰਜੀਤ ਬਰਾੜ ਵਲੋਂ ਲਿਖਿਆ ਨਾਵਲ ਕਾਲੀ ਕੰਬਲੀ ਪ੍ਰਵਾਸ ਵਿਚ ਅਨੇਕਾਂ ਅÏਕੜਾਂ ਦੇ ਸਨਮੁੱਖ ਪੰਜਾਬੀ ਮਾਨਸਿਕਤਾ ਦੀ ਤਸਵੀਰ ਨੂੰ ਉਜਾਗਰ ਕਰਦਾ ਹੈ ਇਹ ਨਾਵਲ ਕੈਨੇਡਾ ਵਿਚ ਪੰਜਾਬੀ ਜੀਵਨ ਸਮਾਜਿਕ ਤਾਣੇ ਬਾਣੇ ਅਤੇ ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ ਨੂੰ ਬਾਖ਼ੂਬੀ ਚਿਤਰਦਾ ਹੈ | ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਨਾਵਲ ਬਾਰੇ ਚਰਚਾ ਕਰਦਿਆਂ ਕਿਹਾ ਕਿ ਨਾਵਲਕਾਰ ਚਾਹੇ ਪੰਜਾਬ ਦੀ ਗੱਲ ਕਰ ਰਿਹਾ ਹੋਵੇ ਜਾਂ ਵਿਦੇਸ਼ ਵਿਚ ਰਹਿੰਦੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਪਕੜ ਰਿਹਾ ਹੋਵੇ ਉਹ ਆਪਣੀ ਵਿਚਾਰਧਾਰਾ ਪ੍ਰਤੀ ਸੁਹਿਰਦਤਾ ਨਾਲ ਪੇਸ਼ ਆਉਂਦਾ ਹੈ ਉਹ ਸਿਰਫ਼ ਸਮੱਸਿਆ ਨੂੰ ਰੂਪਮਾਨ ਹੀ ਨਹੀਂ ਕਰਦਾ ਬਲਕਿ ਸਮੱਸਿਆਵਾਂ ਨੂੰ ਹੱਲ ਕਰਨ ਦਾ ਰਾਹ ਵੀ ਦੱਸਦਾ ਹੈ | ਸਭਾ ਦੇ ਪ੍ਰਧਾਨ ਡਾ: ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਡਾ: ਸੁਰਜੀਤ ਬਰਾੜ ਪਰਵਾਸ ਦੇ ਵਰਤਾਰੇ ਪਿਛਲੀ ਜੜ੍ਹ ਨੂੰ ਪਛਾਣਦਾ ਹੋਇਆ ਪੂੰਜੀਵਾਦੀ ਵਿਸ਼ਵੀਕਰਨ ਦੇ ਅਮਾਨਵੀ ਕਿਰਦਾਰ ਨੂੰ ਆਪਣੇ ਨਾਵਲ ਵਿਚ ਬਾਖ਼ੂਬੀ ਪੇਸ਼ ਕਰਦਾ ਹੈ | ਇਸ ਮੌਕੇ ਬੂਟਾ ਸਿੰਘ ਚੌਹਾਨ ਤੇਜਾ ਸਿੰਘ ਤਿਲਕ ਭੋਲਾ ਸਿੰਘ ਸੰਘੇੜਾ ਜੁਗਰਾਜ ਧੌਲਾ ਰਾਮ ਸਰੂਪ ਰਿਖੀ, ਸੁਰਜੀਤ ਸਿੰਘ ਸੰਧੂ ਭਦੌੜ ਅਤੇ ਡਾ: ਅਮਨਦੀਪ ਸਿੰਘ ਟੱਲੇਵਾਲੀਆ ਨੇ ਨਾਵਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਸਮਾਗਮ ਦੌਰਾਨ ਲੇਖਕ ਡਾ: ਸੁਰਜੀਤ ਬਰਾੜ ਨੂੰ ਸਮੁੱਚੇ ਪ੍ਰਧਾਨਗੀ ਮੰਡਲ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਦੇ ਅਗਲੇ ਪੜਾਅ ਵਿਚ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਹੋਇਆ ਜਿਸ ਵਿਚ ਪਰਮਜੀਤ ਸਿੰਘ ਰਾਜਗੜ੍ਹ, ਡਾ: ਉਜਾਗਰ ਸਿੰਘ ਮਾਨ, ਰਾਮ ਸਿੰਘ ਬੀਹਲਾ, ਇਕਬਾਲ ਕੌਰ ਉਦਾਸੀ, ਜਸਬੀਰ ਕੌਰ ਬਰਨਾਲਾ, ਤਜਿੰਦਰ ਚੰਡਿਹੋਕ, ਬਿੰਦਰ ਸਿੰਘ ਖੁੱਡੀ ਕਲਾਂ, ਰਘਵੀਰ ਸਿੰਘ ਗਿੱਲ ਕੱਟੂ, ਐਸ.ਪੀ. ਕਾਲੇ ਕੇ, ਚਰਨੀ ਬੇਦਿਲ, ਦਲਵਾਰ ਸਿੰਘ ਧਨੌਲਾ, ਰਾਮ ਸਰੂਪ ਸ਼ਰਮਾ, ਪਾਲ ਸਿੰਘ ਲਹਿਰੀ, ਜਗਤਾਰ ਜਜ਼ੀਰਾ, ਹਰਭਜਨ ਸਿੰਘ ਭੋਤਨਾ, ਡਾ: ਲਾਭ ਸਿੰਘ ਹੰਡਿਆਇਆ, ਸਰੂਪ ਚੰਦ ਹਰੀਗੜ੍ਹ, ਰਾਜਿੰਦਰ ਸ਼ੌਂਕੀ, ਜੁਗਰਾਜ ਸਿੰਘ ਸੇਖਾ, ਗੁਰਤੇਜ ਸਿੰਘ ਮੱਖਣ, ਕਰਮਜੀਤ ਜੱਗੀ ਭੋਤਨਾ, ਅਰਮਾਨਪ੍ਰੀਤ ਭੋਤਨਾ, ਜਗਜੀਤ ਸਿੰਘ ਗੁਰਮ, ਜੰਗੀਰ ਸਿੰਘ ਖੋਖਰ, ਦਰਸ਼ਨ ਸਿੰਘ ਦੁਸਾਂਝ, ਕੁਲਵਿੰਦਰ ਸਿੰਘ ਦਿਲਗੀਰ, ਹੰਸ ਸਿੰਘ ਸੋਹੀ ਭਗਤਾ, ਕਿਰਨਦੀਪ ਕੌਰ ਭਾਈਰੂਪਾ, ਚਰਨਜੀਤ ਕੌਰ, ਮੇਜਰ ਸਿੰਘ ਗਿੱਲ ਸਹੌਰ, ਸ਼ਿੰਦਰ ਧੌਲਾ, ਸੁਖਵਿੰਦਰ ਸਿੰਘ ਸਨੇਹ, ਰੁਪਿੰਦਰ ਸਿੰਘ ਰਾਮਗੜ੍ਹ, ਅਵਤਾਰ ਸਿੰਘ ਬੱਬੀ ਰਾਏਸਰ, ਡਾ: ਬਲਬੀਰ ਸਿੰਘ ਤਪਾ, ਮਨਜੀਤ ਸਿੰਘ ਠੀਕਰੀਵਾਲ, ਸੁਰਜੀਤ ਸਿੰਘ ਜੇਠੂਕੇ ਅਤੇ ਖ਼ੁਸ਼ਦੀਪ ਸਿੰਘ ਜੌਹਰ ਨੇ ਕਵਿਤਾਵਾਂ ਪੇਸ਼ ਕੀਤੀਆਂ |