ਮਹਿਲ ਕਲਾਂ, 13 ਅਪ੍ਰੈਲ (ਅਵਤਾਰ ਸਿੰਘ ਅਣਖੀ)-ਪਿੰਡ ਪੰਡੋਰੀ ਵਿਖੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵਲੋਂ ਲੰਮੇ ਕੇਸਾਂ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਨਗਰ ਪੰਡੋਰੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਜ ਦਰਜਨ ਦੇ ਕਰੀਬ ਬੱਚਿਆਂ ਨੇ ਭਾਗ ਲਿਆ | ਉਮਰ ਵਰਗ ਦੇ ਹਿਸਾਬ ਨਾਲ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚੋਂ ਨਵਤਾਜ ਸਿੰਘ, ਸਹਿਜਪ੍ਰੀਤ ਸਿੰਘ, ਅਭੀਜੋਤ ਸਿੰਘ ਪਿੰਡ ਸਹੌਰ, ਜਗਦੀਪ ਸਿੰਘ, ਸਿਮਰਤ ਕੌਰ ਹੈਰੀ, ਮਨਪ੍ਰੀਤ ਕੌਰ, ਅਨਮੋਲ ਪ੍ਰੀਤ ਕੌਰ, ਗੁਰਨਾਜ਼ ਕੌਰ, ਤਨਵੀਰ ਕੌਰ ਪਿੰਡ ਸਹੌਰ ਨੇ ਪਹਿਲਾ ਸਥਾਨ ਹਾਸਲ ਕੀਤਾ | ਜਦ ਕਿ ਗੁਰਵੀਰ ਕੌਰ ਚਹਿਲ, ਹਰਪ੍ਰੀਤ ਕੌਰ, ਅਵਿਜੋਤ ਕੌਰ, ਮਹਿਕਪ੍ਰੀਤ ਕੌਰ, ਜੈਸਮੀਨ ਕੌਰ, ਬਲਜੋਤ ਸਿੰਘ, ਅਰਸ਼ਾਦ ਸਿੰਘ ਬੋਪਾਰਾਏ, ਤੇਗ਼ ਸਿੰਘ ਬੋਪਾਰਾਏ, ਰਣਵੀਰ ਸਿੰਘ ਨੇ ਦੂਜਾ ਅਤੇ ਗੁਰਲੀਨ ਕੌਰ, ਪਰਨਾਜ ਕੌਰ, ਪ੍ਰਭ ਨੂਰ ਕੌਰ, ਲਵਜੋਤ ਕੌਰ, ਅਰਮਾਨ ਭਾਗੀ, ਨਵਦੀਪ ਸਿੰਘ, ਗਗਨਪ੍ਰੀਤ ਸਿੰਘ, ਪਰਮਵੀਰ ਸਿੰਘ, ਜਸਮਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਪ੍ਰਬੰਧਕ ਬਲਜੀਤ ਸਿੰਘ ਸਿੱਧੂ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮੁਕਾਬਲੇ ਕਰਵਾਉਣ ਦਾ ਮੁੱਖ ਮਨੋਰਥ ਨਵੀਂ ਪਨੀਰੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਅਲਾਮਤਾਂ ਤੋਂ ਬਚਾ ਕੇ ਗੁਰਸਿੱਖੀ ਵਿਚ ਪਰਪੱਕ ਬਣਾਉਣਾ ਹੈ | ਉਨ੍ਹਾਂ ਸਹਿਯੋਗ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ | ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ, ਨਵਦੀਪ ਸਿੰਘ ਬਾਠ, ਭਾਈ ਕਰਮਜੀਤ ਸਿੰਘ ਗ੍ਰੰਥੀ ਸਿੰਘ, ਦਰਸ਼ਨ ਸਿੰਘ, ਜਸਪਾਲ ਸਿੰਘ ਜੌਹਲ, ਜੋਗਾ ਸਿੰਘ, ਅਜੈਬ ਸਿੰਘ ਕਾਕਾ, ਪ੍ਰਧਾਨ ਜਗਤਾਰ ਸਿੰਘ ਜੌਹਲ, ਬਲਜੀਤ ਸਿੰਘ ਪੰਡੋਰੀ ਆਦਿ ਆਗੂ ਹਾਜ਼ਰ ਸਨ |