ਟੱਲੇਵਾਲ, 13 ਅਪੈ੍ਰਲ (ਸੋਨੀ ਚੀਮਾ)-ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨ ਵਾਲੇ ਬਹੁਤ ਆਏ, ਪਰ ਕੁਰਬਾਨੀਆਂ ਨਾਲ ਭਰੀ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਨੇ ਕਦੇ ਵੀ ਹਾਰ ਨਹੀਂ ਮੰਨੀ ਅਤੇ ਮੁੜ ਪਾਰਟੀ ਹੋਰ ਮਜ਼ਬੂਤ ਹੋ ਕੇ ਨਿੱਕਲੀ ਹੈ | ਇਹ ਸ਼ਬਦ ਜਥੇਦਾਰ ਨਾਥ ਸਿੰਘ ਹਮੀਦੀ ਹਲਾਕ ਇੰਚਾਰਜ ਮਹਿਲ ਕਲਾਂ ਨੇ ਪਿੰਡ ਬਖਗਤੜ੍ਹ ਵਿਖੇ ਪਾਰਟੀ ਵਰਕਰਾਂ ਦੀ ਰੱਖੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਦੇਖ ਕੇ ਵਿਰੋਧੀ ਘਬਰਾਏ ਹੋਏ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਹੁਤ ਹੀ ਗੌਰਵਮਈ ਤੇ ਵਿਲੱਖਣ ਹੈ, ਇਸ ਵਿਚ ਸਾਡੇ ਬਜ਼ੁਰਗਾਂ ਦਾ ਲਹੂ ਸਿੰਜਿਆ ਹੋਇਆ ਹੈ | ਅੱਜ ਜਿਹੜੀਆਂ ਪੰਜਾਬ ਵਿਰੋਧੀ ਤਾਕਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਸ਼ਾਇਦ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਤੋਂ ਵਾਕਫ਼ ਨਹੀਂ ਹਨ | ਉਨ੍ਹਾਂ ਕਿਹਾ ਕਿ ਮੈਂ ਸਮੁੱਚੀ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਆਪਣੀ ਖੇਤਰੀ ਪਾਰਟੀ ਦਾ ਦਿ੍ੜ੍ਹਤਾ ਨਾਲ ਸਾਥ ਦੇਈਏ ਤੇ ਮੁੜ ਤੋਂ ਪੰਥ ਅਤੇ ਪੰਜਾਬ ਦੀ ਚੜ੍ਹਦੀਕਲਾ ਨੂੰ ਬੁਲੰਦ ਕਰੀਏ | ਇਸ ਮੌਕੇ ਪਿੰਡ ਬਖਤਗੜ੍ਹ ਨਾਲ ਸਬੰਧਿਤ ਸ਼ੋ੍ਰਮਣੀ ਅਕਾਲੀ ਦਲ ਦੀ ਪਿੰਡ ਇਕਾਈ ਦਾ ਜਗਦੀਪ ਸਿੰਘ ਰਾਏ ਨੂੰ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਧਾਲੀਵਾਲ ਯੂਥ ਵਿੰਗ ਦੇ ਪ੍ਰਧਾਨ ਨਿਯੁਕਤ ਕੀਤੇ ਗਏ | ਇਸ ਮੌਕੇ ਬਲਰਾਜ ਸਿੰਘ ਕਾਕਾ ਸਰਕਲ ਪ੍ਰਧਾਨ ਟੱਲੇਵਾਲ, ਰੁਪਿੰਦਰ ਸਿੰਘ ਭੋਤਨਾ ਨਾਨਕ ਕਾਰ ਬਾਜ਼ਾਰ ਵਾਲੇ, ਦਲਵਾਰ ਸਿੰਘ ਸੈਕਟਰੀ ਜ਼ਿਲ੍ਹਾ ਆਗੂ, ਕੁਲਵੰਤ ਸਿੰਘ ਜਗਦੇ, ਹਰਜਿੰਦਰ ਸਿੰਘ ਖ਼ਾਲਸਾ, ਕੁਲਵਿੰਦਰ ਸਿੰਘ ਖ਼ਾਲਸਾ, ਜਗਰਾਜ ਸਿੰਘ ਜੱਸੜ, ਬਲਵਿੰਦਰ ਸਿੰਘ ਭੋਲਾ ਸਾਬਕਾ ਪੰਚ ਭੋਤਨਾ, ਬੇਅੰਤ ਸਿੰਘ ਨੱਤ ਸਾਬਕਾ ਸਰਪੰਚ ਟੱਲੇਵਾਲ ਖ਼ੁਰਦ, ਜਗਪ੍ਰੀਤ ਸਿੰਘ, ਗੁਰਚਰਨ ਸਿੰਘ ਰਾਏ, ਮਨਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਧਾਲੀਵਾਲ, ਅੰਮਿ੍ਤਪਾਲ ਸਿੰਘ, ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ, ਗੁਰਵਿੰਦਰ ਸਿੰਘ, ਅਰਸ਼ਦੀਪ ਸਿੰਘ, ਵਿਨੋਦ ਕੁਮਾਰ, ਲਖਵਿੰਦਰ ਸਿੰਘ, ਅਵਤਾਰ ਸਿੰਘ ਜਾਗਲ, ਜੀਤ ਸਿੰਘ ਰਾਏ, ਹਰਦੀਪ ਸਿੰਘ, ਗਿਆਨ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ |