19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਬਾਬਾ ਰਾਮ ਥੰਮ੍ਹਣ ਮੰਦਰ ਵਿਖੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 15-04-2026
ਹੰਡਿਆਇਆ, 14 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਬਾਬਾ ਰਾਮ ਥੰਮ੍ਹਣ ਮੰਦਰ ਧਨੌਲਾ ਖ਼ੁਰਦ ਵਿਖੇ ਵਿਸਾਖੀ ਦੇ ਦਿਹਾੜੇ ਮੌਕੇ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਮੁੱਖ ਪੁਜਾਰੀ ਬੂਟਾ ਰਾਮ ਨੇ ਸੱਤ ਦਿਨ ਕਥਾ ਵਿਚਾਰਾਂ ਕੀਤੀਆਂ | ਅੱਜ ਸ੍ਰੀ ਰਮਾਇਣ ਪਾਠ ਦੇ ਭੋਗ ਪਾਏ ਗਏ | ਭੋਗ ਉਪਰੰਤ ਬੀਬੀਆਂ ਦੀ ਕੀਰਤਨ ਮੰਡਲੀ ਵਲੋਂ ਭਜਨ ਕੀਰਤਨ ਕੀਤਾ ਗਿਆ | ਇਸ ਮੌਕੇ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਮਹੇਸ਼ ਕੁਮਾਰ ਲੋਟਾ ਆਦਿ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਸਮੇਂ ਪ੍ਰਧਾਨ ਜੋਤ ਰਾਮ ਬਾਵਾ, ਸ਼ਿੰਦਰਪਾਲ, ਲਖਵੀਰ ਦਾਸ ਬਾਵਾ, ਸੰਜੀਵ ਕੁਮਾਰ ਟੋਨੀ ਬਾਵਾ, ਹਰੇ ਰਾਮ ਬਾਵਾ, ਮੰਗਤ ਰਾਮ, ਮਨਪ੍ਰੀਤ ਬਾਵਾ ਪੰਚ, ਮਹੰਤ ਭੋਜ ਰਾਜ ਕਾਕਾ ਫਰਵਾਹੀ, ਸੁਰਿੰਦਰ ਕਾਲਾ ਬਾਵਾ, ਸਰਪੰਚ ਬਲਵਿੰਦਰ ਸਿੰਘ, ਲਖਵੀਰ ਸਿੰਘ ਕੋਠੇ ਗੁਰੂ, ਗੁਰਮੇਲ ਸਿੰਘ ਗੇਲਾ, ਮਨਜੀਤ ਸਿੰਘ ਗੁਰੂ, ਡਾ: ਭਜਨ ਦਾਸ, ਕੁਲਵੀਰ ਸਿੰਘ ਪੰਚ, ਹਰਜੀਤ ਕੌਰ ਲੋਟੇ, ਗੁਰਜੀਤ ਸਿੰਘ ਧਨੌਲਾ, ਕਰਨ ਬਾਵਾ ਰੋਮੀ, ਤਜਿੰਦਰ ਬਾਵਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਈ.ਐੱਸ ਜੈਨਨੇਕਸਟ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਨਿਊ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਡਾ: ਭੀਮ ਰਾਓ ਦਾ ਜਨਮ ਦਿਨ ਮਨਾਇਆ
Ad Position 24