24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਦਾਣਾ ਮੰਡੀ ਰੋਡ 'ਤੇ ਇਕੋ ਰਾਤ ਤਿੰਨ ਦੁਕਾਨਾਂ 'ਤੇ ਹੋਈ ਨਗਦੀ ਅਤੇ ਸਮਾਨ ਦੀ ਚੋਰੀ

Ad Position 21
No active advertisement
ਅਜੀਤ ਡੈਸਕ 17-04-2026
ਬਰਨਾਲਾ, 16 ਅਪ੍ਰੈਲ (ਰਾਜ ਪਨੇਸਰ)-ਬੀਤੀ ਦੇਰ ਰਾਤ ਦਾਣਾ ਮੰਡੀ ਰੋਡ 'ਤੇ ਸਥਿਤ ਤਿੰਨ ਦੁਕਾਨਾਂ 'ਚ ਚੋਰਾਂ ਵਲੋਂ ਨਗਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ | ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਉਮੰਗ ਕੁਲੈਕਸ਼ਨ ਦੇ ਮਾਲਕ ਰਜਨੀਸ਼ ਬਾਂਸਲ ਨੇ ਦੱਸਿਆ ਕਿ ਚੋਰਾਂ ਵਲੋਂ ਦੁਕਾਨ 'ਚੋਂ 2 ਹਜ਼ਾਰ ਰੁਪਏ ਨਗਦ ਅਤੇ ਸਮਾਨ ਚੋਰੀ ਕੀਤਾ ਗਿਆ ਹੈ | ਰਮਨ ਮੈਡੀਕੋਜ਼ ਦੇ ਮਾਲਕ ਰਮਨਦੀਪ ਗਰਗ ਅਤੇ ਕ੍ਰਿਸ਼ਨਾ ਮਿਲਕ ਡੈਅਰੀ ਦੇ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਵਿਚੋਂ ਵੀ ਚੋਰਾਂ ਵਲੋਂ ਨਗਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ ਹੈ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਚੋਰ, ਲੁਟੇਰਿਆਂ ਨੂੰ ਪੁਲਿਸ ਦਾ ਬਿਲਕੁਲ ਵੀ ਡਰ ਨਹੀਂ ਰਿਹਾ | ਪੁਲਿਸ ਨਾਕਿਆਂ ਤੋਂ ਕੁੱਝ ਦੂਰੀ 'ਤੇ ਚੋਰੀ, ਲੁੱਟਾਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਪਰ ਹਰੇਕ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਹਮੇਸ਼ਾ ਖ਼ਾਲੀ ਹੱਥ ਹੀ ਨਜ਼ਰ ਆਉਂਦੀ ਹੈ | ਅਜਿਹੀਆਂ ਘਟਨਾਵਾਂ ਕਾਰਨ ਸ਼ਹਿਰ ਵਾਸੀ ਸਹਿਮ ਦੇ ਮਾਹੌਲ 'ਚ ਜਿਊਣ ਲਈ ਮਜਬੂਰ ਹਨ | ਡੀ.ਐਸ.ਪੀ. ਸਿਟੀ ਸਤਬੀਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਸੂਚਨਾ ਮਿਲੀ ਕਿ ਦੇਰ ਬੀਤੀ ਰਾਤ ਨਾਮਾਲੂਮ ਵਿਅਕਤੀਆਂ ਵਲੋਂ ਮੰਗਤ ਕੁਲੈਕਸ਼ਨ, ਰਮਨ ਮੈਡੀਕੋਜ਼, ਕਿ੍ਸ਼ਨਾ ਮਿਲਕ ਡੇਅਰੀ ਦੇ ਪਿਛਲੇ ਪਾਸਿਓਾ ਤੋੜ ਭੰਨ ਕਰ ਕੇ ਦੁਕਾਨਾਂ 'ਚ ਦਾਖਲ ਹੋ ਕੇ ਨਗਦੀ ਤੇ ਕਾਫ਼ੀ ਸਮਾਨ ਚੋਰੀ ਕਰ ਲਿਆ ਗਿਆ ਹੈ | ਦੁਕਾਨਦਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ | ਜਲਦੀ ਹੀ ਨਾਮਾਲੂਮ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬਲੱਡ ਡੋਨਰ ਸੁਸਾਇਟੀ ਭਦੌੜ ਵਲੋਂ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਡੀ.ਸੀ. ਦਫ਼ਤਰ ਬਰਨਾਲਾ ਅੱਗੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਦਿੱਤਾ ਰੋਸ ਧਰਨ...
Ad Position 24