ਬਰਨਾਲਾ, 16 ਅਪ੍ਰੈਲ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵਲੋਂ ਕਣਕ ਦੀ ਖ਼ਰੀਦ ਸ਼ੁਰੂ ਕਰਵਾਉਣ ਲਈ ਡੀ.ਸੀ. ਦਫ਼ਤਰ ਬਰਨਾਲਾ ਅੱਗੇ ਧਰਨਾ ਦਿੱਤਾ ਗਿਆ | ਇਸ ਮੌਕੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਕਿ੍ਸ਼ਨ ਸਿੰਘ ਛੰਨਾ, ਨਰਿੱਪਜੀਤ ਸਿੰਘ ਬਡਬਰ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ 1 ਅਪ੍ਰੈਲ ਤੋਂ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ | ਪਰ ਅਜੇ ਤੱਕ ਮੰਡੀਆਂ ਵਿਚ ਕਣਕ ਦੀ ਖ਼ਰੀਦ ਤਾਂ ਕੀ ਕਰਨੀ ਸੀ, ਮੰਡੀਆਂ ਦੇ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ | ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਦੀ ਪਹਿਲਾਂ ਗੜਿਆਂ ਨਾਲ ਤਬਾਹੀ ਹੋਈ, ਉਸ ਤੋਂ ਬਾਅਦ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਇਸ ਬਾਵਜੂਦ ਕਣਕ ਮੰਡੀਆਂ ਵਿਚ ਤੇਜ਼ੀ ਨਾਲ ਆ ਰਹੀ ਹੈ, ਉਸ ਨੂੰ ਸਰਕਾਰਾਂ ਵਲੋਂ ਬਹਾਨੇ ਲਾ ਕੇ ਖ਼ਰੀਦ ਨਹੀਂ ਕੀਤੀ ਜਾ ਰਹੀ | ਦੋਵੇਂ ਸਰਕਾਰਾਂ ਇਕ ਦੂਜੇ ਨੂੰ ਦੋਸ਼ੀ ਠਹਿਰਾ ਕੇ ਟਾਈਮ ਟਪਾਈ ਕਰ ਰਹੀਆਂ ਹਨ | ਕਿਉਂਕਿ ਇਸ ਦੇ ਪਿੱਛੇ ਨੀਤੀ ਜ਼ਮੀਨਾਂ ਖੋਹਣ ਦੀ ਹੈ | ਏਜੰਸੀਆਂ ਵਲੋਂ ਮੰਡੀਆਂ ਵਿਚ ਕਣਕ ਵਿਚ ਜੋ ਬਾਰੀਕ ਦਾਣਾ ਜੋ ਮੌਸਮ ਦੀ ਖ਼ਰਾਬੀ ਦੇ ਹੋਇਆ ਹੈ ਸਰਕਾਰ ਇਹ ਕਹਿ ਕੇ ਕਿ ਜ਼ਿਆਦਾ ਤੇ ਨਮੀ ਵੀ ਜ਼ਿਆਦਾ ਆ ਰਹੀ ਹੈ | ਇਸ ਕਰ ਕੇ ਖ਼ਰੀਦ ਨਹੀਂ ਕੀਤੀ ਜਾ ਰਹੀ | ਇਹ ਮੌਸਮ ਦੀ ਖ਼ਰਾਬੀ ਕਾਰਨ ਹੋਇਆ ਹੈ | ਇਸ ਵਿਚ ਕਿਸਾਨਾਂ ਦਾ ਕੀ ਕਸੂਰ ਹੈ | ਉਨ੍ਹਾਂ ਮੰਗ ਕੀਤੀ ਕਿ ਨਮੀ 12 ਫ਼ੀਸਦੀ ਤੋਂ ਵਧਾ ਕੇ 14 ਫ਼ੀਸਦੀ ਕੀਤਾ ਜਾਵੇ, ਬਾਰੀਕ ਦਾਣੇ ਦੀ ਸ਼ਰਤ ਹਟਾਈ ਜਾਵੇ | ਇਸ ਮੌਕੇ ਕੁਲਜੀਤ ਸਿੰਘ ਵਜੀਦਕੇ, ਰਾਮ ਸਿੰਘ ਸੰਘੇੜਾ, ਦਰਸ਼ਨ ਸਿੰਘ ਚੀਮਾ, ਨਾਜਰ ਸਿੰਘ ਠੁੱਲੀਵਾਲ, ਅÏਰਤਾਂ ਦੇ ਕਨਵੀਨਰ ਕਮਲਜੀਤ ਕੌਰ ਬਰਨਾਲਾ, ਲਖਵੀਰ ਕੌਰ ਧਨੌਲਾ, ਅਮਰਜੀਤ ਕੌਰ ਬਡਬਰ, ਬਿੰਦਰ ਪਾਲ ਕੌਰ ਭਦੌੜ, ਸੁਖਵਿੰਦਰ ਕੌਰ ਹਮੀਦੀ ਆਦਿ ਆਗੂ ਹਾਜ਼ਰ ਸਨ |