07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਧਾਰਮਿਕ ਸਮਾਗਮਾਂ ਵੱਲ ਆਕਰਸ਼ਿਤ ਰਹਿਣਾ ਧਨੌਲਾ ਨਿਵਾਸੀਆਂ ਲਈ ਸ਼ੁੱਭ ਸ਼ਗਨ-ਕੇਵਲ ਸਿੰਘ ਢਿੱਲੋਂ <br/>

Ad Position 21
No active advertisement
ਅਜੀਤ ਡੈਸਕ 24-04-2026
ਧਨੌਲਾ, 23 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਸ੍ਰੀ ਰਾਧਾ ਰਾਣੀ-ਬਾਂਕੇ ਬਿਹਾਰੀ ਮੰਡਲ ਧਨੌਲਾ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਅੱਠ ਰੋਜ਼ਾ ਵਿਸ਼ਾਲ ਧਾਰਮਿਕ ਸੰਮੇਲਨ ਦੌਰਾਨ, ਗਊਸ਼ਾਲਾ ਭਵਨ ਧਨੌਲਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਜਿਨ੍ਹਾਂ ਨੇ ਮੁੱਖ ਪ੍ਰਵਚਨ ਕਰਤਾ ਗੋਰੀ ਗੋਰੰਗੀ ਜੀ ਨੂੰ ਸਤਿਕਾਰ ਭੇਟ ਕਰ ਕੇ ਸਨਮਾਨਿਤ ਕੀਤਾ | ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ਧਨੌਲਾ ਨਿਵਾਸੀਆਂ ਦੀ ਧਾਰਮਿਕ ਸਮਾਗਮਾਂ ਵਿਚ ਸ਼ਰਧਾ ਭਾਵਨਾ ਸ਼ੁੱਭ ਸ਼ਗਨ ਹੈ | ਉਨ੍ਹਾਂ ਆਖਿਆ ਕਿ ਅਜਿਹੇ ਸਮਾਗਮ ਮਾਨਵਤਾ ਦੀ ਭਲਾਈ ਦਾ ਸੁਨੇਹਾ ਦਿੰਦੇ ਹਨ ਤੇ ਨੇਕੀ ਵੱਲ ਵਧਣ ਲਈ ਰਸਤਾ ਪੱਧਰਾ ਕਰਦੇ ਹਨ | ਉਚੇਚੇ ਤੌਰ 'ਤੇ ਪੁੱਜੇ ਪ੍ਰਸਿੱਧ ਕਥਾ ਵਾਚਕ ਸਾਧਵੀ ਗੌਰੀ (ਗੁਰੰਗੀ ਜੀ) ਬਰਸਾਣੇ ਵਾਲਿਆਂ ਵਲੋਂ ਵੀ ਕੇਵਲ ਸਿੰਘ ਢਿੱਲੋਂ ਦੇ ਪੁੱਜਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਗੱਲਬਾਤ ਕਰਦਿਆਂ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ ਨੇ ਆਖਿਆ ਕਿ ਕੇਵਲ ਸਿੰਘ ਢਿੱਲੋਂ ਨੇ ਜਿੱਥੇ ਬਰਨਾਲੇ ਨੂੰ ਜ਼ਿਲ੍ਹੇ ਦਾ ਦਰਜਾ ਲੈ ਕੇ ਦਿੱਤਾ | ਉੱਥੇ ਵਿਸ਼ਾਲ ਪ੍ਰਬੰਧਕੀ ਕੰਪਲੈਕਸ ਬਣਾਇਆ ਜਾਣਾ ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਵਿਚੋਂ ਇਕ ਹੈ | ਜਿਸ ਨੂੰ ਜ਼ਿਲ੍ਹਾ ਬਰਨਾਲਾ ਨਿਵਾਸੀ ਕਦੇ ਵੀ ਭੁਲਾ ਨਹੀਂ ਸਕਦੇ | ਪ੍ਰਬੰਧਕਾਂ ਵਲੋਂ ਸ: ਢਿੱਲੋਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਰਜਨੀਸ਼ ਕੁਮਾਰ ਬਾਂਸਲ ਐਮ.ਸੀ, ਉੱਘੇ ਸਮਾਜ ਸੇਵੀ ਰਿੰਪਲ ਬਾਂਸਲ, ਅਜੇ ਕੁਮਾਰ ਗਰਗ, ਮੰਗਲ ਦੇਵ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਅÏਰਤਾਂ ਤੇ ਪੁਰਸ਼ ਸ਼ਰਧਾਲੂ ਸ਼ਾਮਿਲ ਸਨ | ਸ਼ਰਧਾਲੂਆਂ ਵਲੋਂ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਸ੍ਰੀ ਬਾਂਕੇ ਬਿਹਾਰੀ ਦਾ ਮਿਠਾਈਆਂ ਵੰਡ ਕੇ ਜਨਮ ਉਤਸਵ ਵੀ ਮਨਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਸਕੂਲ ਵਿਖੇ ਵਿਸ਼ਵ ਪੁਸਤਕ ਦਿਵਸ ਮਨਾਇਆ <br/> ਅਗਲੀ ਖ਼ਬਰ ਵਾਈ.ਐੱਸ. ਪਬਲਿਕ ਸਕੂਲ ਵਿਖੇ ਦਸਵੀਂ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀ ਕੀਤੇ ਸਨਮਾਨਿਤ <br/>...
Ad Position 24