ਬਰਨਾਲਾ, 23 ਅਪ੍ਰੈਲ (ਅਸ਼ੋਕ ਭਾਰਤੀ)-ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਵਿਖੇ ਸੀ.ਬੀ.ਐੱਸ.ਈ. ਬੋਰਡ ਦਸਵੀਂ ਦੀ ਪ੍ਰੀਖਿਆ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀ ਸਨਮਾਨਿਤ ਕੀਤੇ ਗਏ | ਸਮਾਗਮ ਦੌਰਾਨ ਵਿਦਿਆਰਥੀ ਆਦਿਤਿਆ ਸੂਦ ਨੇ 97 ਫ਼ੀਸਦੀ ਅੰਕ ਪ੍ਰਾਪਤ ਕੀਤੇ, ਭੂਮੀ ਨੇ 96.6 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਇਨ੍ਹਾਂ ਵਿਦਿਆਰਥੀਆਂ ਨੂੰ ਪਿ੍ੰਸੀਪਲ ਮੋਹਿਤ ਜਿੰਦਲ, ਵਾਈਸ ਪਿ੍ੰਸੀਪਲ ਅਤੇ ਕੋਆਰਡੀਨੇਟਰ ਨੇ ਸਨਮਾਨਿਤ ਕੀਤਾ |