19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਮਹਿਲ ਕਲਾਂ ਵਿਖੇ ਸਫ਼ਲ ਕਿਸਾਨ ਕੁੰਢਾ ਸਿੰਘ ਬਾਜੇ ਕੇ ਨੂੰ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਗੁਰਦੁਆਰਾ ਸਾਹਿਬ ਮਹਿਲ ਕਲਾਂ ਵਿਖੇ ਕੁੰਢਾ ਸਿੰਘ ਬਾਜੇ ਕੇ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਵੱਖ-ਵੱਖ ਬੁਲਾਰੇ, ਸ਼ਾਮਿਲ ਸੰਗਤਾਂ | ਤਸਵੀਰਾਂ : ਅਵਤਾਰ ਸਿੰਘ ਅਣਖੀ <br/> 27-04-2026
ਮਹਿਲ ਕਲਾਂ, 26 ਅਪ੍ਰੈਲ (ਅਵਤਾਰ ਸਿੰਘ ਅਣਖੀ)-ਸਫ਼ਲ ਕਿਸਾਨ ਕੁੰਢਾ ਸਿੰਘ ਭੱਠਲ ਬਾਜੇ ਕੇ ਨਮਿੱਤ ਅੰਤਿਮ ਅਰਦਾਸ ਉਪਰੰਤ ਵਿਸ਼ਾਲ ਸ਼ਰਧਾਂਜਲੀ ਸਮਾਗਮ ਇਤਿਹਾਸਕ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਮਹਿਲ ਕਲਾਂ ਵਿਖੇ ਹੋਇਆ | ਇਸ ਮੌਕੇ ਪ੍ਰਸਿੱਧ ਰਾਗੀ ਭਾਈ ਜਗਸੀਰ ਸਿੰਘ ਖ਼ਾਲਸਾ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਬੋਲਦਿਆਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ, ਢਾਡੀ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਸਫਲ ਕਿਸਾਨ ਕੁੰਢਾ ਸਿੰਘ ਭੱਠਲ ਬਾਜੇਕੇ ਨੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ 'ਚ ਵਧੇਰੇ ਸਖ਼ਤ ਮਿਹਨਤ ਨਾਲ ਤਰੱਕੀ ਦੀਆਂ ਮੰਜ਼ਿਲਾਂ ਨੂੰ ਸਰ ਕਰਦਿਆਂ ਸਫਲ ਕਿਸਾਨ ਹੋਣ ਦਾ ਮਾਣ ਪ੍ਰਾਪਤ ਕੀਤਾ | ਇਸ ਮੌਕੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ, ਸਰਬਜੀਤ ਸਿੰਘ ਸਰਬੀ ਆੜ੍ਹਤੀਆ, ਕੋਆਰਡੀਨੇਟਰ ਗੁਰਮੇਲ ਸਿੰਘ ਮੌੜ, ਐਡਵੋਕੇਟ ਜਸਵੀਰ ਸਿੰਘ ਖੇੜੀ, ਬਲਜਿੰਦਰ ਸਿੰਘ ਦਾਰਾਪੁਰ ਮੈਂਬਰ ਬਲਾਕ ਸੰਮਤੀ ਮੋਗਾ, ਸਰਪੰਚ ਕਿਰਨਾ ਰਾਣੀ ਬਾਂਸਲ, ਸਰਪੰਚ ਸਰਬਜੀਤ ਸਿੰਘ ਸ਼ੰਭੂ, ਅਰੁਣ ਕੁਮਾਰ ਬਾਂਸਲ, ਗੁਰਪ੍ਰੀਤ ਸਿੰਘ ਅਣਖੀ, ਮੰਗਤ ਸਿੰਘ ਸਿੱਧੂ, ਰਾਜਿੰਦਰ ਜਿੰਦਲ, ਭਾਕਿਯੂ ਕਾਦੀਆਂ ਦੇ ਆਗੂ ਮਲਕੀਤ ਸਿੰਘ ਮੀਤਾ, ਭਾਈ ਜਗਤਾਰ ਸਿੰਘ, ਭਾਰਤ ਨਰੇਸ਼, ਮਾ: ਜਗਰਾਜ ਸਿੰਘ ਭੱਠਲ, ਕੁਲਦੀਪ ਸਿੰਘ ਮਾਣਕ, ਭੋਲਾ ਸਿੰਘ ਕਾਉਂਕੇ, ਗਿਆਨੀ ਕਰਮ ਸਿੰਘ ਆਸਟੇ੍ਰਲੀਆ, ਪ੍ਰੇਮ ਕੁਮਾਰ ਪਾਸੀ, ਭਾਈ ਨੱਥਾ ਸਿੰਘ ਗ੍ਰੰਥੀ, ਸੁਖਦੇਵ ਸਿੰਘ ਰਾਹਲ, ਚਮਕੌਰ ਸਿੰਘ ਮਠਾੜੂ, ਜ: ਬਲੌਰ ਸਿੰਘ, ਗੁਰਦੀਪ ਸਿੰਘ ਟਿਵਾਣਾ, ਸੁਰਿੰਦਰ ਸਿੰਘ ਜੌਹਲ, ਨਛੱਤਰ ਸਿੰਘ ਬੁੱਟਰ, ਜਗੀਰ ਸਿੰਘ ਦਿਉਲ, ਪ੍ਰਸ਼ੋਤਮ ਲਾਲ ਕੱਕੜੀਆਂ ਆਦਿ ਹਾਜ਼ਰ ਸਨ | ਕੁੰਢਾ ਸਿੰਘ ਦੀ ਯਾਦ ਨੂੰ ਸਮਰਪਿਤ ਬਾਜੇ ਕੇ ਪਰਿਵਾਰ ਵਲੋਂ ਵੱਖ-ਵੱਖ ਸੰਸਥਾਵਾਂ ਰਾਸ਼ੀ ਦਾਨ ਵਜੋਂ ਭੇਟ ਕੀਤੀ ਗਈ | ਅਖੀਰ ਵਿਚ ਉਨ੍ਹਾਂ ਦੇ ਬੇਟੇ ਗੁਰਤੇਜ ਸਿੰਘ ਭੱਠਲ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਹਰਬੰਸ ਸਿੰਘ ਢਿੱਲੋਂ ਦੀਪਗੜ੍ਹ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਦੱੁਖ ਦਾ ਪ੍ਰਗਟਾਵਾ ਅਗਲੀ ਖ਼ਬਰ ਪਿੰਡ ਚੀਮਾ ਦੇ ਸ਼ਿਵ ਮੰਦਰ ਵਿਖੇ ਇਮਾਰਤ ਦੀ ਛੱਤ ਪਾਈ <br/>
Ad Position 24