19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪਿੰਡ ਚੀਮਾ ਦੇ ਸ਼ਿਵ ਮੰਦਰ ਵਿਖੇ ਇਮਾਰਤ ਦੀ ਛੱਤ ਪਾਈ <br/>

Ad Position 21
No active advertisement
ਪਿੰਡ ਚੀਮਾ ਦੇ ਸ਼ਿਵ ਮੰਦਰ ਵਿਖੇ ਇਮਾਰਤ ਦੀ ਛੱਤ ਪਾਏ ਜਾਣ ਉਪਰੰਤ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ | ਤਸਵੀਰ : ਸੋਨੀ ਚੀਮਾ <br/> 27-04-2026
ਟੱਲੇਵਾਲ, 26 ਅਪ੍ਰੈਲ (ਸੋਨੀ ਚੀਮਾ)-ਪਿੰਡ ਚੀਮਾ ਦੇ ਸ਼ਿਵ ਮੰਦਰ ਕਮੇਟੀ ਦੀ ਅਗਵਾਈ ਵਿਚ ਸਮੂਹ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਮੰਦਰ ਦੀ ਕਾਰ ਸੇਵਾ ਲਗਾਤਾਰ ਜਾਰੀ ਹੈ | ਜਿਸ ਦੇ ਚੱਲਦਿਆਂ ਅੱਜ ਮੰਦਰ ਵਿਖੇ ਨਵੀਂ ਬਣਾਈ ਜਾ ਰਹੀ ਇਮਾਰਤ ਦੀ ਛੱਤ ਪਾਈ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਬਲਵਿੰਦਰ ਕੁਮਾਰ ਫ਼ੌਜੀ ਨੇ ਦੱਸਿਆ ਕਿ ਸ਼ਿਵ ਮੰਦਰ ਦੀ ਇਮਾਰਤ ਜੋ ਕਾਫੀ ਖਸਤਾ ਹੋ ਚੱੁਕੀ ਸੀ ਅਤੇ ਮੀਂਹਾਂ ਦੌਰਾਨ ਪੁਜਾਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਜਿਸ ਦੇ ਚੱਲਦਿਆਂ ਸ਼ਿਵ ਮੰਦਰ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਦੀ ਅਗਵਾਈ ਵਿਚ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਕਾਰ ਸੇਵਾ ਚੱਲ ਰਹੀ ਹੈ | ਜਿਸ ਦੇ ਚੱਲਦਿਆਂ ਮੰਦਰ ਦੀ ਇਮਾਰਤ ਦੀ ਛੱਤ ਪਾਈ ਗਈ ਹੈ | ਉਨ੍ਹਾਂ ਦੱਸਿਆ ਕਿ ਉਕਤ ਕਾਰਜਾਂ 'ਤੇ 10 ਲੱਖ ਦੇ ਕਰੀਬ ਦੀ ਰਾਸ਼ੀ ਖ਼ਰਚ ਆਵੇਗੀ | ਇਸ ਮੌਕੇ ਯੋਗ ਕੁਮਾਰ ਸਾਬਕਾ ਪ੍ਰਧਾਨ, ਦਰਸ਼ਨ ਕੁਮਾਰ ਚੀਮਾ, ਮਨੋਜ ਕੁਮਾਰ ਗੁਪਤਾ, ਪੰਡਤ ਲਛਮਣ ਸ਼ਰਮਾ, ਕ੍ਰਿਸ਼ਨ ਕੁਮਾਰ, ਮਨੋਜ ਕੁਮਾਰ, ਰੇਸ਼ਮ ਸਿੰਘ, ਜਤਿੰਦਰ ਕੁਮਾਰ ਸੋਨੀ, ਕੱੁਕੂ ਸੇਠ, ਪੰਡਤ ਦਿਆਲ ਦਾਸ, ਗੁਰਮੇਲ ਸਿੰਘ ਗੇਲਾ, ਤੀਰਥ ਰਾਮ ਫ਼ੌਜੀ, ਰਾਮ ਦੁਲਾਰੇ ਸ਼ਰਮਾ, ਪੱਪੂ ਪੰਡਤ ਆਦਿ ਤੋਂ ਇਲਾਵਾ ਹੋਰ ਵੀ ਕਮੇਟੀ ਮੈਂਬਰ ਅਤੇ ਸੇਵਾਦਾਰ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਮਹਿਲ ਕਲਾਂ ਵਿਖੇ ਸਫ਼ਲ ਕਿਸਾਨ ਕੁੰਢਾ ਸਿੰਘ ਬਾਜੇ ਕੇ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਮਜ਼ਦੂਰ ਦਿਵਸ ਸੰਬੰਧੀ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ <br/>
Ad Position 24