19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਮਜ਼ਦੂਰ ਦਿਵਸ ਸੰਬੰਧੀ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ <br/>

Ad Position 21
No active advertisement
ਮਜ਼ਦੂਰ ਦਿਵਸ ਸਬੰਧੀ ਕੀਤੇ ਜਾ ਰਹੀ ਇਕੱਤਰਤਾ ਸਬੰਧੀ ਮੀਟਿੰਗਾਂ ਕਰਨ ਮੌਕੇ ਆਗੂ | ਤਸਵੀਰ : ਸੋਨੀ ਚੀਮਾ <br/> 27-04-2026
ਟੱਲੇਵਾਲ, 26 ਅਪ੍ਰੈਲ (ਸੋਨੀ ਚੀਮਾ)-ਭਾਈ ਲਾਲੋ ਪੰਜਾਬੀ ਮੰਚ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਅਤੇ ਲਾਲ ਝੰਡਾ ਮਨਰੇਗਾ ਵਰਕਰ ਯੂਨੀਅਨ ਵਲੋਂ ਮਹਿਲ ਕਲਾਂ ਵਿਖੇ 1 ਮਈ ਨੂੰ ਮਜ਼ਦੂਰ ਦਿਵਸ 'ਤੇ ਵਿਸ਼ਾਲ ਇਕੱਠ ਇਤਿਹਾਸਿਕ ਗੁਰਦਵਾਰਾ ਸਾਹਿਬ ਛੇਵੀਂ ਪਾਤਸ਼ਾਹੀ ਦੇ ਦੀਵਾਨ ਹਾਲ ਕੀਤਾ ਜਾ ਰਿਹਾ ਹੈ | ਜਿਸ ਸਬੰਧੀ ਜਥੇਬੰਦੀਆਂ ਦੇ ਆਗੂਆਂ ਵਲੋਂ ਪਿੰਡ ਬੀਹਲਾ ਅਤੇ ਟੱਲੇਵਾਲ ਵਿਖੇ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ਡਾਕਟਰ ਜਗਰਾਜ ਸਿੰਘ ਟੱਲੇਵਾਲ ਅਤੇ ਹਰਜੀਤ ਸਿੰਘ ਖ਼ਿਆਲੀ ਨੇ ਕਿਹਾ ਕਿ ਇਹ ਦਿਨ ਮਜ਼ਦੂਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ, 8 ਘੰਟੇ ਕੰਮ ਅਤੇ ਕਿਰਤ ਦੀ ਮਹੱਤਤਾ ਬਾਰੇ ਜਾਗਰੂਕ ਕਰਦਾ ਹੈ ਅਤੇ ਸਮਾਜਿਕ-ਆਰਥਿਕ ਵਿਕਾਸ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨ ਦਿੰਦਾ ਹੈ | ਪਰ ਕੇਂਦਰ ਸਰਕਾਰ ਵਲੋਂ ਨਵੇਂ ਕਿਰਤ ਕੋਡ ਲਾਗੂ ਕਰ ਕੇ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਘੰਟੇ ਕਰ ਦਿੱਤੇ ਹਨ | ਇਸ ਤੋਂ ਇਲਾਵਾ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਨੇ ਮਜ਼ਦੂਰਾਂ ਦਾ ਕਚੂਮਰ ਕੱਢ ਰੱਖਿਆ ਹੈ | ਇਸ ਕਰ ਕੇ 1 ਮਈ ਨੂੰ ਸਾਰੇ ਮਿਹਨਤਕਸ਼ ਮਜ਼ਦੂਰ ਲੋਕਾਂ ਦੀ ਮਹਿਲ ਕਲਾਂ ਗੁਰਦੁਆਰਾ ਸਾਹਿਬ ਛੇਵੀਂ ਪਾਤਿਸ਼ਾਹੀ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ | ਉਨ੍ਹਾਂ ਨੇ ਸਾਰਿਆਂ ਨੂੰ ਕਾਫ਼ਲੇ ਬਣਾ ਕੇ ਪਹੁੰਚਣ ਦੀ ਬੇਨਤੀ ਕੀਤੀ | ਇਸ ਮੌਕੇ ਅਮਰੀਕ ਸਿੰਘ, ਧੰਨਾ ਸਿੰਘ, ਬੇਅੰਤ ਸਿੰਘ, ਨਛੱਤਰ ਸਿੰਘ, ਬਲੌਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਚੀਮਾ ਦੇ ਸ਼ਿਵ ਮੰਦਰ ਵਿਖੇ ਇਮਾਰਤ ਦੀ ਛੱਤ ਪਾਈ <br/> ਅਗਲੀ ਖ਼ਬਰ ਸਰਾਂ ਪਰਿਵਾਰ ਨੇ ਲੜਕੀਆਂ ਦੇ ਸਕੂਲ ਵਿਚ ਸਟੇਸ਼ਨਰੀ ਵੰਡੀ <br/>
Ad Position 24