ਸ਼ਹਿਣਾ, 27 ਅਪ੍ਰੈਲ (ਸੁਰੇਸ਼ ਗੋਗੀ)-ਪਿੰਡ ਜੋਧਪੁਰ ਵਿਖੇ ਸ਼ਾਮਲਾਟ ਵਿਚ ਬੈਠੇ ਟੱਪਰੀਵਾਸਾਂ ਦੇ ਇਕ ਨੌਜਵਾਨ ਵਲੋਂ ਘਰ ਵਿਚ ਜਦ ਇਕੱਲੀ ਔਰਤ ਦੀਆਂ ਵਾਲੀਆਂ ਲਾਹੁਣ ਦੀ ਕੋਸ਼ਿਸ਼ ਕੀਤੀ ਗਈ ਤਾਂ ਰੌਲਾ ਪੈਣ ਤੇ ਉਹ ਫ਼ਰਾਰ ਹੋ ਗਿਆ, ਪਰ ਇਕੱਤਰ ਹੋਏ ਪਿੰਡ ਵਾਸੀਆਂ ਨੇ ਟੱਪਰੀਵਾਸਾਂ ਦੇ ਚਾਰ ਬੱਕਰੇ ਆਪਣੇ ਕਬਜ਼ੇ ਵਿਚ ਲੈ ਲਏ ਅਤੇ ਉਕਤ ਨੌਜਵਾਨ ਨੂੰ ਪੇਸ਼ ਕਰਨ ਲਈ ਕਿਹਾ | ਸ਼ਾਮ ਸਮੇਂ ਕੁੱਝ ਪਤਵੰਤਿਆਂ ਦੀ ਹਾਜ਼ਰੀ ਵਿਚ ਬਾਲੀਆਂ ਲਾਹੁਣ ਆਇਆ ਨੌਜਵਾਨ ਲਿਆਂਦਾ ਗਿਆ | ਜਿਸ ਦੀ ਕਿ ਹਾਜ਼ਰ ਲੋਕਾਂ ਨੇ ਛਿੱਤਰ ਪਰੇਡ ਕੀਤੀ | ਉਕਤ ਨੌਜਵਾਨ ਨੂੰ ਮੁਆਫ਼ੀ ਮੰਗਣ ਅਤੇ ਮੁੜ ਕੇ ਟੱਪਰੀਵਾਸਾਂ ਵਲੋਂ ਡੇਰਾ ਨਾ ਲਾਉਣ ਦਾ ਵਾਅਦਾ ਕਰਨ ਉਪਰੰਤ ਪਿੰਡ ਵਾਸੀਆਂ ਨੇ ਕਬਜ਼ੇ ਵਿਚ ਲਏ ਬੱਕਰੇ ਵਾਪਸ ਕਰਨ ਉਪਰੰਤ ਉਨ੍ਹਾਂ ਨੂੰ ਪਿੰਡ ਵਿਚੋਂ ਤੋਰ ਦਿੱਤਾ |