08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪਾਣੀ ਵਾਲੀ ਸਾਂਝੀ ਮੋਟਰ ਨੂੰ ਲੈ ਕੇ ਹੋਇਆ ਤਕਰਾਰ, ਇਕ ਜ਼ਖ਼ਮੀ-ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 28-04-2026
ਹੰਡਿਆਇਆ, 27 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਖੇਤ ਵਾਲੀ ਸਾਂਝੀ ਮੋਟਰ ਨੂੰ ਲੈ ਕੇ ਆਪਸੀ ਤਕਰਾਰ ਹੋਣ ਕਾਰਨ ਕੱੁਟਮਾਰ ਕਰਨ ਵਾਲਿਆਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਪੁਲਿਸ ਚੌਕੀ ਹੰਡਿਆਇਆ ਦੇ ਤਫ਼ਤੀਸ਼ੀ ਅਫ਼ਸਰ ਬੂਟਾ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਪੱੁਤਰ ਨਾਜਰ ਸਿੰਘ ਵਾਸੀ ਕੋਠੇ ਗੁਰੂ (ਧਨੌਲਾ ਖ਼ੁਰਦ) ਨੇ ਬਿਆਨ ਦਰਜ ਕਰਵਾਏ ਕਿ ਮਿਤੀ 24 ਅਪ੍ਰੈਲ ਨੂੰ ਮਨਪ੍ਰੀਤ ਸਿੰਘ ਉਰਫ਼ ਮਾਨੀ ਤੇ ਵਿੱਕੀ ਸਿੰਘ ਨੇ ਜਗਸੀਰ ਸਿੰਘ ਦੇ ਕਹਿਣ 'ਤੇ ਮੱਖਣ ਸਿੰਘ ਅਤੇ ਲਖਵੀਰ ਸਿੰਘ ਪੱੁਤਰ ਬੰਤ ਸਿੰਘ ਦੇ ਘਰ ਅੰਦਰ ਦਾਖ਼ਲ ਹੋ ਕੇ ਕੱੁਟਮਾਰ ਕੀਤੀ ਤੇ ਸੱਟਾਂ ਮਾਰੀਆਂ | ਵਜ੍ਹਾ ਰੰਜਸ਼ ਲਖਵੀਰ ਸਿੰਘ ਤੇ ਜਗਸੀਰ ਸਿੰਘ ਦੀ ਖੇਤ ਪਾਣੀ ਵਾਲੀ ਸਾਂਝੀ ਮੋਟਰ ਨੂੰ ਲੈ ਕੇ ਆਪਸੀ ਤਕਰਾਰਬਾਜ਼ੀ ਚੱਲਦੀ ਸੀ | ਕੱੁਟਮਾਰ ਵਿਚ ਮੱਖਣ ਸਿੰਘ ਜ਼ਖ਼ਮੀ ਹੋ ਗਿਆ | ਜੋ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਹੈ | ਉਨ੍ਹਾਂ ਕਿਹਾ ਕਿ ਮੱਖਣ ਸਿੰਘ ਦੇ ਬਿਆਨਾਂ 'ਤੇ ਜਗਸੀਰ ਸਿੰਘ ਉਰਫ਼ ਰਾਜੂ ਪੱੁਤਰ ਭਿੰਦਰ ਸਿੰਘ ਵਾਸੀ ਕੋਠੇ ਸਰਾਂ (ਹੰਡਿਆਇਆ), ਮਨਪ੍ਰੀਤ ਸਿੰਘ ਉਰਫ਼ ਮਾਨੀ ਪੱੁਤਰ ਰਾਜ ਸਿੰਘ ਵਾਸੀ ਨੇੜੇ ਟੀ-ਪੁਆਇੰਟ ਧਨੌਲਾ ਰੋਡ ਹੰਡਿਆਇਆ, ਵਿੱਕੀ ਪੱੁਤਰ ਜਸਵੰਤ ਸਿੰਘ ਵਾਸੀ ਗਲੀ ਨੰ:2 ਬੀੜ ਕਾਲੋਨੀ ਹੰਡਿਆਇਆ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ | ਦੋਸ਼ੀਆਂ ਵਲੋਂ ਵਰਤਿਆ ਗਿਆ ਮੋਟਰਸਾਈਕਲ, ਕੱੁਟਮਾਰ ਕਰਨ ਸਮੇਂ ਵਰਤੀ ਗਈ ਕਿਰਚ ਬਰਾਮਦ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਸਮਾਗਮ 3 ਮਈ ਨੂੰ ਅਗਲੀ ਖ਼ਬਰ ਪਾਵਰਕਾਮ ਤਪਾ-1 'ਚ ਦੋ ਨਵੇਂ ਜੇ.ਈ. ਤੈਨਾਤ <br/>
Ad Position 24