08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪਾਵਰਕਾਮ ਤਪਾ-1 'ਚ ਦੋ ਨਵੇਂ ਜੇ.ਈ. ਤੈਨਾਤ <br/>

Ad Position 21
No active advertisement
ਅਜੀਤ ਡੈਸਕ 28-04-2026

ਤਪਾ ਮੰਡੀ, 27 ਅਪ੍ਰੈਲ (ਪ੍ਰਵੀਨ ਗਰਗ)-ਸੂਬਾ ਸਰਕਾਰ ਜਿੱਥੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ, ਉੱਥੇ ਦੂਜੇ ਪਾਸੇ ਵਿਭਾਗ ਵਲੋਂ ਵੀ ਮੁਲਾਜ਼ਮਾਂ ਨੂੰ ਘਾਟ ਨੂੰ ਦੇਖਦੇ ਹੋਏ ਸਬ ਡਵੀਜ਼ਨ ਤਪਾ-1 ਦੇ ਦਫ਼ਤਰ ਵਿਖੇ ਦੋ ਜੇ.ਈ. ਤੈਨਾਤ ਕੀਤੇ ਗਏ ਹਨ, ਜਿਨ੍ਹਾਂ ਨੇ ਅਹੁਦਾ ਸੰਭਾਲਦਿਆਂ ਹੀ ਤਪਾ ਵਿਖੇ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ ਹੈ | ਜਾਣਕਾਰੀ ਦਿੰਦਿਆਂ ਤਪਾ-1 ਦੇ ਐਸ.ਡੀ.ਓ ਰਾਮ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਲੰਮੇ ਸਮੇਂ ਤੋਂ ਜੇ.ਈਜ਼ ਅਤੇ ਹੋਰ ਸਟਾਫ਼ ਦੀ ਘਾਟ ਕਾਰਨ ਕੰਮ ਪ੍ਰਭਾਵਿਤ ਹੋ ਰਿਹਾ ਸੀ | ਹੁਣ ਦੋ ਨਵੇਂ ਜੇ.ਈ. ਬੀਰਬਲ ਸਿੰਘ ਰੂੜੇਕੇ ਕਲਾਂ ਅਤੇ ਹਰਦੀਪ ਸਿੰਘ ਕਾਹਨੇਕੇ ਦੀ ਤਾਇਨਾਤੀ ਨਾਲ ਵਿਭਾਗ ਨੂੰ ਵੱਡੀ ਰਾਹਤ ਮਿਲੇਗੀ ਅਤੇ ਬਿਜਲੀ ਸਬੰਧੀ ਸਮੱਸਿਆਵਾਂ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਜਾ ਸਕੇਗਾ | ਇਸ ਮੌਕੇ ਸੁਖਪਾਲ ਸਿੰਘ, ਕੁਲਵਿੰਦਰ ਸਿੰਘ ਅਤੇ ਕੇਵਲ ਸਿੰਘ ਆਦਿ ਮੁਲਾਜ਼ਮ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਪਾਣੀ ਵਾਲੀ ਸਾਂਝੀ ਮੋਟਰ ਨੂੰ ਲੈ ਕੇ ਹੋਇਆ ਤਕਰਾਰ, ਇਕ ਜ਼ਖ਼ਮੀ-ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਨੇ ਦੁਕਾਨਾਂ ਬੰਦ ਕਰ ਕੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦ...
Ad Position 24