ਹੰਡਿਆਇਆ, 27 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਕੋਠੇ ਚੂੰਘਾ-ਹੰਡਿਆਇਆ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਪ੍ਰਧਾਨ ਤੇ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਐਨ.ਐਸ.ਏ. ਹਟਾਉਣ ਦੀ ਖ਼ੁਸ਼ੀ ਵਿਚ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਬਰਨਾਲਾ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਦੀ ਅਗਵਾਈ ਵਿਚ ਨਤਮਸਤਕ ਹੋਈ | ਉਨ੍ਹਾਂ ਦੱਸਿਆ ਕਿ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਐਨ.ਐਸ.ਏ.ਹਟਾ ਦਿੱਤੀ ਗਈ ਹੈ ਜਿਸ ਦੀ ਖ਼ੁਸ਼ੀ ਵਿਚ ਸਾਰੇ ਜਥੇਬੰਦੀ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਅੱਜ ਨਤਮਸਤਕ ਹੋਏ | ਇਸ ਮੌਕੇ ਮਨੂੰ ਜਿੰਦਲ, ਗੁਰਮੇਲ ਸਿੰਘ ਸੈਕਟਰੀ, ਬੇਅੰਤ ਸਿੰਘ ਗੰਡੇਵਾਲਾ, ਰਮਨਦੀਪ ਸਿੰਘ, ਲਖਵੀਰ ਸਿੰਘ, ਮਾ: ਅਵਤਾਰ ਸਿੰਘ, ਪੂਰਨ ਸਿੰਘ ਬਲਾਕ ਪ੍ਰਧਾਨ ਮਹਿਲ ਕਲਾਂ, ਮਾਨ ਸਿੰਘ ਗੰਡੇਵਾਲਾ, ਜਥੇਦਾਰ ਤਾਰਾ ਸਿੰਘ, ਜਥੇਦਾਰ ਬਾਬੂ ਸਿੰਘ ਆਦਿ ਹਾਜ਼ਰ ਸਨ |