08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਲਾਇਨਜ਼ ਕਲੱਬ ਮੇਨ ਦੇ ਆਸ਼ੂ ਜੈਨ ਬਣੇ ਪ੍ਰਧਾਨ <br/>

Ad Position 21
No active advertisement
ਅਜੀਤ ਡੈਸਕ 28-04-2026
ਸੁਨਾਮ ਊਧਮ ਸਿੰਘ ਵਾਲਾ, 27 ਅਪ੍ਰੈਲ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਲਾਇਨਜ਼ ਕਲੱਬ ਸੁਨਾਮ ਊਧਮ ਸਿੰਘ ਵਾਲਾ ਮੇਨ ਦੀ ਮੀਟਿੰਗ ਕਲੱਬ ਪ੍ਰਧਾਨ ਦਲਜੀਤ ਸਿੰਘ ਮਹਿਰੋਕ ਦੀ ਪ੍ਰਧਾਨਗੀ ਹੇਠ ਸਥਾਨਕ ਇਕ ਰੈਸਟੋਰੈਂਟ ਵਿਖੇ ਹੋਈ | ਜਿਸ ਵਿਚ ਕਲੱਬ ਵਲੋਂ ਚੱਲ ਸਮਾਜਸੇਵੀ ਕਾਰਜਾਂ ਦੀ ਸਮੀਖਿਆ ਕਰਨ ਉਪਰੰਤ ਅਗਲੇ ਸਮੇਂ ਲਈ ਕਲੱਬ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਸਰਬਸੰਮਤੀ ਨਾਲ ਹੋਈ ਇਸ ਚੋਣ ਵਿਚ ਸਾਲ 2026-27 ਲਈ ਲਾਇਨ ਆਸੂ ਜੈਨ ਨੂੰ ਪ੍ਰਧਾਨ, ਲਾਇਨ ਪਰਮਜੀਤ ਸਿੰਘ ਆਨੰਦ ਸਕੱਤਰ ਅਤੇ ਲਾਇਨ ਹਰਬੰਸ ਸਿੰਘ ਧਾਲੀਵਾਲ ਨੂੰ ਖ਼ਜ਼ਾਨਚੀ ਚੁਣਿਆ ਗਿਆ | ਨਵ-ਨਿਯੁਕਤ ਪ੍ਰਧਾਨ ਆਸ਼ੂ ਜੈਨ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਸਮੇਂ ਨਵ-ਨਿਯੁਕਤ ਪ੍ਰਧਾਨ ਆਸੂ ਜੈਨ ਅਤੇ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਰਵਿੰਦਰ ਸਿੰਘ ਚੀਮਾ, ਪ੍ਰਧਾਨ ਆਸ਼ੂ ਜੈਨ, ਪਰਮਜੀਤ ਸਿੰਘ ਅਨੰਦ, ਹਰਬੰਸ ਸਿੰਘ ਧਾਲੀਵਾਲ, ਵਿਨੋਦ ਕੁਮਾਰ ਕਾਂਸਲ, ਮੋਹਣ ਲਾਲ, ਕਿਸ਼ੋਰ ਚੰਦ, ਸ਼ਿਵ ਕੁਮਾਰ, ਚਮਕੌਰ ਸਿੰਘ ਅਤੇ ਹਰਦਿਆਲ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕੁਸ਼ਤੀ ਦੰਗਲ ਛਿੰਝ ਮੇਲ ਦੇ ਪ੍ਰਬੰਧ ਮੁਕੰਮਲ-ਗਿਆਨੀ ਨਿਰਮਲੇ <br/> ਅਗਲੀ ਖ਼ਬਰ ਗੱਡੀ ਨਾਲ ਦਰੜ ਕੇ ਨੌਜਵਾਨ ਦਾ ਕਤਲ-ਮਾਂ ਤੇ ਭਰਾ ਹੋਏ ਜ਼ਖ਼ਮੀ
Ad Position 24