ਤਪਾ ਮੰਡੀ, 4 ਮਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼ਿਵਾਲਿਕ ਪਬਲਿਕ ਸਕੂਲ 'ਚ 'ਬੈਗਲੈੱਸ ਡੇਅ' ਆਯੋਜਿਤ ਕੀਤਾ ਗਿਆ ਜਿਸ ਵਿਚ ਪਲੇਅ-ਵੇ ਤੋਂ ਲੈ ਕੇ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ | ਪਲੇਅ ਵੇ ਤੋਂ ਯੂ.ਕੇ.ਜੀ. ਦੇ ਬੱਚਿਆਂ ਲਈ 'ਪਿਆਸਾ ਕਾਂ' ਦੀ ਪ੍ਰੇਰਣਾਦਾਇਕ ਕਹਾਣੀ ਦਾ ਪ੍ਰਦਰਸ਼ਨ ਕੀਤਾ ਗਿਆ | ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਐਥਲੈਟਿਕ ਮੀਟ, ਓਰੀਗਾਮੀ ਕਲਾਸ ਅਤੇ ਕਲਾਸ-ਰੂਮ ਵਿਚ ਰਿਕਰੇਸ਼ਨਲ ਗੇਮਜ਼ ਦਾ ਆਯੋਜਨ ਕੀਤਾ ਗਿਆ | ਐਥਲੈਟਿਕ ਮੀਟ ਵਿਚ ਸਿੱਧੀ ਦੌੜ, ਰੁਕਾਵਟ ਦੌੜ, ਪਿੱਛੇ ਮੁੜ ਕੇ ਦੌੜ ਅਤੇ ਡੱਡੂ ਜੰਪ ਵਰਗੀਆਂ ਰੋਮਾਂਚਕ ਦੌੜਾਂ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ ਵਿਚ ਜਿੱਤ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਸਕੂਲ ਦੀ ਪਿ੍ੰਸੀਪਲ ਮੈਡਮ ਸ੍ਰੀਮਤੀ ਮੋਨਿਕਾ ਗਰਗ ਨੇ ਕਿਹਾ ਕਿ ਬੈਗਲੈੱਸ ਡੇਅ ਵਰਗੀਆਂ ਗਤੀਵਿਧੀਆਂ ਬੱਚਿਆਂ ਨੂੰ ਕਿਤਾਬਾਂ ਤੋਂ ਇਲਾਵਾ ਪੈ੍ਰਕਟੀਕਲ ਅਤੇ ਮਨੋਰੰਜਕ ਢੰਗ ਨਾਲ ਸਿੱਖਣ ਦਾ ਮੌਕਾ ਦਿੰਦੀਆਂ ਹਨ ਅਤੇ ਇਹ ਉਨ੍ਹਾਂ ਦੇ ਸੰਪੂਰਨ ਵਿਕਾਸ ਲਈ ਬਹੁਤ ਹੀ ਲਾਭਦਾਇਕ ਹੁੰਦੀਆਂ ਹਨ |