ਤਪਾ ਮੰਡੀ, 5 ਮਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਇਲਾਕੇ ਦੀ ਸਮਾਜ ਸੇਵੀ ਸੰਸਥਾ ਹੈਪੀ ਕਲੱਬ ਤਪਾ ਵਲੋਂ ਪ੍ਰੇਮ ਆਈ ਹਸਪਤਾਲ ਬਰਨਾਲਾ ਦੇ ਸਹਿਯੋਗ ਨਾਲ ਅੱਖਾਂ ਦਾ 30ਵਾਂ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਅਗਰਵਾਲ ਧਰਮਸ਼ਾਲਾ ਵਿਖੇ ਲਗਾਇਆ ਗਿਆ | ਕੈਂਪ ਮੌਕੇ ਡਾ: ਰੁਪੇਸ਼ ਸਿੰਗਲਾ (ਪ੍ਰੇਮ ਅੱਖਾਂ ਦਾ ਹਸਪਤਾਲ, ਬਰਨਾਲਾ) ਨੇ ਆਪਣੀ ਟੀਮ ਸਮੇਤ ਸ਼ਮੂਲੀਅਤ ਕੀਤੀ, ਜਿਨ੍ਹਾਂ ਦਾ ਕਲੱਬ ਦੇ ਸਮੂਹ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ | ਇਸ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਰੁਪੇਸ਼ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਨੇ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕਰ ਕੇ ਉਨ੍ਹਾਂ ਨੂੰ ਦਵਾਈਆਂ ਅਤੇ ਐਨਕਾਂ ਮੁਫ਼ਤ ਦਿੱਤੀਆਂ | ਚਿੱਟੇ ਮੋਤੀਏ ਦੇ ਲੋੜੀਂਦੇ ਮਰੀਜ਼ਾਂ ਨੂੰ ਅਪਰੇਸ਼ਨ ਕਰ ਕੇ ਲੈਂਜ ਵੀ ਮੁਫ਼ਤ ਪਾਏ ਗਏ, ਇਸ ਦੌਰਾਨ 200 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਜਿਨ੍ਹਾਂ ਵਿਚੋਂ ਚਿੱਟੇ ਮੋਤੀਏ ਦੇ ਮਰੀਜ਼ਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ | ਕਲੱਬ ਦੇ ਪ੍ਰਧਾਨ ਰਾਕੇਸ਼ ਕੁਮਾਰ ਕੇਸੀ ਬਾਂਸਲ ਨੇ ਸਮੂਹ ਮੈਂਬਰਾਂ ਸਮੇਤ ਡਾ: ਰੁਪੇਸ਼ ਸਿੰਗਲਾ ਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸੁਨੀਲ ਬਾਂਸਲ, ਸੁਰਿੰਦਰ ਮਿੱਤਲ, ਰਾਕੇਸ਼ ਜਿੰਦਲ, ਸਾਹਿਲ ਗਰਗ, ਹਰਮੇਸ਼ ਬਾਂਸਲ, ਸੁਨੀਲ ਗੋਇਲ, ਅਨਿਲ ਸਿੰਗਲਾ, ਦੀਪਕ ਗਰਗ, ਪੰਕਜ ਸਿੰਗਲਾ, ਵਨੀਤ ਗਰਗ, ਰੋਚਕ ਸਿੰਗਲਾ, ਪੁਨੀਤ ਮੈਨਨ, ਕਰਨ ਗਰਗ, ਰਾਹੁਲ ਮਿੱਤਲ ਆਦਿ ਸਮੂਹ ਮੈਂਬਰ ਮੌਜੂਦ ਸਨ |