11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸ਼ਹਿਣਾ ਵਿਖੇ ਭਾਜਪਾ ਦੀ ਜਿੱਤ 'ਤੇ ਲੱਡੂ ਵੰਡੇ <br/>

Ad Position 21
No active advertisement
ਅਜੀਤ ਡੈਸਕ 06-05-2026
ਸ਼ਹਿਣਾ, 5 ਮਈ (ਸੁਰੇਸ਼ ਗੋਗੀ)-ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ ਵਿਚ ਹੋਈ ਸ਼ਾਨਦਾਰ ਜਿੱਤ 'ਤੇ ਲੱਡੂ ਵੰਡ ਕੇ ਵਰਕਰਾਂ ਤੇ ਆਗੂਆਂ ਨੇ ਖ਼ੁਸ਼ੀ ਸਾਂਝੀ ਕੀਤੀ | ਇਸ ਮੌਕੇ ਮੰਡਲ ਪ੍ਰਧਾਨ ਹਰਜੀਤ ਸਿੰਘ ਪਟਵਾਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਦੇਸ਼ ਦੇ ਹਿਤਾਂ ਵਿਚ ਚਲਾਈਆਂ ਜਾ ਰਹੀਆਂ ਨਵੀਆਂ ਪਾਲਿਸੀਆ ਕਾਰਨ ਦੇਸ਼ ਦੇ ਨਾਂਅ ਤੋਂ ਪਛੜੇਪਣ ਦਾ ਧੱਬਾ ਹਟ ਚੱੁਕਿਆ ਹੈ | ਅੱਜ ਹਿੰਦੋਸਤਾਨ ਦੁਨੀਆ ਦੇ ਮੋਹਰੀ ਦੇਸ਼ਾਂ ਵਿਚੋਂ ਗਿਣਿਆਂ ਜਾਂਦਾ ਹੈ, ਕਿਉਂਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ੀ ਸੋਚ ਸਦਕਾ ਅੱਜ ਦੁਨੀਆ ਦੇ ਸਿਰਮੌਰ ਦੇਸ਼ ਭਾਰਤ ਦਾ ਲੋਹਾ ਮੰਨਦੇ ਹਨ | ਖਾੜੀ ਦੇਸ਼ਾਂ ਵਿਚ ਲੱਗੀ ਜੰਗ ਕਾਰਨ ਜਿੱਥੇ ਵਿਸ਼ਵ ਦੇ ਛੋਟੇ ਮੋਟੇ ਦੇਸ਼ ਵੀ ਮਹਿੰਗਾਈ ਅਤੇ ਆਰਿਥਕਤਾ ਦੀ ਮਾਰ ਝੱਲ ਰਹੇ ਹਨ, ੳੱੁਥੇ ਹਿੰਦੁਸਤਾਨ ਵਿਚ ਪਿਛਲੇ ਚਾਰ ਸਾਲਾਂ ਤੋਂ ਕੋਈ ਮਹਿੰਗਾਈ ਨਹੀਂ ਵਧੀ ਅਤੇ ਅਜੋਕੇ ਸਮੇਂ ਵਿਚ ਗੈਸ ਅਤੇ ਤੇਲ ਦੀ ਕਿੱਲਤ ਨਹੀਂ ਆਈ | ਇਸ ਮੌਕੇ ਕਿ੍ਸ਼ਨ ਗੋਪਾਲ ਵਿੱਕੀ, ਗੁਰਮੇਲ ਸਿੰਘ ਲੀਲਾ, ਪੰਡਤ ਨੰਦ ਕਿਸ਼ੋਰ ਤੇ ਹੋਰ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਸਕੂਲ ਵਿਖੇ ਕੁਦਰਤੀ ਆਫ਼ਤ ਪ੍ਰਬੰਧਨ ਵਿਸ਼ੇ ਸੰਬੰਧੀ ਸਿਖਲਾਈ ਵਰਕਸ਼ਾਪ ਲਗਾਈ <br/> ਅਗਲੀ ਖ਼ਬਰ ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਵਿਖੇ ਭਾਸ਼ਨ ਮੁਕਾਬਲੇ ਕਰਵਾਏ <br/>
Ad Position 24