ਸ਼ਹਿਣਾ, 5 ਮਈ (ਸੁਰੇਸ਼ ਗੋਗੀ)-ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਪੜ੍ਹਾਈ ਦਾ ਨਵਾਂ ਸੈਸ਼ਨ ਸ਼ੁਰੂ ਕਰਨ ਦੀ ਖ਼ੁਸ਼ੀ ਵਿਚ ਸੁੰਦਰ ਕਾਂਡ ਦੇ ਪਾਠਾਂ ਦੇ ਭੋਗ ਪਾਏ ਗਏ | ਪੰਡਤ ਬਦਰੀ ਨਾਥ ਨੇ ਸੁੰਦਰ ਕਾਂਡ ਦਾ ਪਾਠ ਕੀਤਾ ਅਤੇ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰੀ ਪਵਨ ਕੁਮਾਰ ਧੀਰ, ਮੈਡਮ ਸ੍ਰੀਮਤੀ ਜੁਪਿੰਦਰ ਕੌਰ ਦੀ ਅਗਵਾਈ ਵਿਚ ਵਿਦਿਆਰਥੀ ਨੇ ਵੀ ਸ਼ਰਧਾ ਨਾਲ ਬੈਠ ਕੇ ਪਾਠ ਸਰਵਣ ਕੀਤਾ | ਹਵਨਯੱਗ ਦੀ ਸਮਾਪਤੀ ਉਪਰੰਤ ਬੱਚਿਆਂ ਨੂੰ ਸਕੂਲ ਵਲੋਂ ਕੇਲੇ ਤੇ ਬਿਸਕੁਟ ਵੰਡ ਗਏ ਅਤੇ ਸ਼ਰਬਤ ਵੀ ਪਿਲਾਇਆ ਗਿਆ |