17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਪਰਲ ਪੀੜਤਾਂ ਦੀ 8 ਮਈ ਨੂੰ ਗੁਰਦੁਆਰਾ ਆਲਮਗੀਰ ਸਾਹਿਬ (ਲੁਧਿਆਣਾ) ਵਿਖੇ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 07-05-2026
ਭਦੌੜ, 6 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਇਨਸਾਫ਼ ਦੀ ਆਵਾਜ਼ ਜਥੇਬੰਦੀ ਦੇ ਕੌਮੀ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ, ਜਥੇਬੰਦੀ ਦੇ ਆਗੂ ਲਖਬੀਰ ਸਿੰਘ ਮਝੈਲ ਅਤੇ ਹਰਬੰਸ ਸਿੰਘ ਰਾਮਗੜ੍ਹ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ 8 ਮਈ ਨੂੰ ਸਵੇਰੇ 11 ਵਜੇ ਗੁਰਦੁਆਰਾ ਆਲਮਗੀਰ ਸਾਹਿਬ (ਲੁਧਿਆਣਾ) ਵਿਖੇ ਪਰਲ ਪੀੜਤਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿਚ ਪੰਜਾਬ ਪੱਧਰ ਦੇ ਆਗੂ ਆਪਣੀ ਸ਼ਮੂਲੀਅਤ ਕਰਨਗੇ | ਜਿਸ ਵਿਚ ਸਮੂਹ ਪਰਲ ਪੀੜਤਾਂ ਮੀਟਿੰਗ ਵਿਚ ਪੁੱਜਣ ਦੀ ਅਪੀਲ ਕੀਤੀ ਗਈ ਹੈ | ਉਕਤ ਆਗੂਆਂ ਨੇ ਦੱਸਿਆ ਕਿ ਹਜ਼ਾਰਾਂ ਪੀੜਤਾਂ ਨੂੰ ਪਰਲ ਵਿਚ ਫਸੇ ਪੈਸੇ ਦਿਵਾਉਣ ਤੋਂ ਬਾਅਦ ਵੀ ਵੱਡੀ ਗਿਣਤੀ ਵਿਚ ਅਜੇ ਲੋਕਾਂ ਦੇ ਪੈਸੇ ਬਾਕੀ ਹੈ ਅਤੇ ਇਸ ਮੀਟਿੰਗ ਵਿਚ ਪਰਲ ਨਿਵੇਸ਼ਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਕਿ ਤੁਹਾਡੇ ਪੈਸੇ ਕਦੋਂ ਤੇ ਕਿਵੇਂ ਮਿਲਣਗੇ | ਉਸ ਸਬੰਧੀ ਸਾਰੀ ਵਿਉਂਤਬੰਦੀ ਤਿਆਰ ਕੀਤੀ ਜਾਣੀ ਹੈ ਕਿਉਂਕਿ ਪਿਛਲੇ ਦਿਨੀਂ ਜਿਵੇਂ ਹੀ ਲੋਕਾਂ ਦੇ ਫਸੇ ਪੈਸੇ ਜਥੇਬੰਦੀ ਦੀ ਮਿਹਨਤ ਸਦਕਾ ਮਿਲੇ ਹਨ ਉਸ ਦਿਨ ਤੋਂ ਹੋਰ ਪੀੜਤਾਂ ਵੱਡੀ ਗਿਣਤੀ ਸਾਡੇ ਸੰਪਰਕ ਵਿਚ ਆਈ ਹੈ ਜਿਸ ਕਰ ਕੇ ਇਸ ਮੀਟਿੰਗ ਦੌਰਾਨ ਉਨ੍ਹਾਂ ਪੈਸੇ ਕਢਵਾਉਣ ਦੀ ਸਹੀ ਜਾਣਕਾਰੀ ਦੇਣ ਲਈ ਉਨ੍ਹਾਂ ਨੂੰ ਇਸ ਮੀਟਿੰਗ ਵਿਚ ਪੁੱਜਣ ਜ਼ਰੂਰਤ ਹੈ | ਇਸ ਸਮੇਂ ਮੱਖਣ ਸਿੰਘ ਨੈਣੇਵਾਲੀਆ, ਅਵਤਾਰ ਸਿੰਘ ਗਿੱਲ, ਤਰਲੋਚਨ ਸਿੰਘ ਰੂਪ, ਰਾਜੀਵ ਕੁਮਾਰ, ਜਿੰਦੂ ਸ਼ਰਮਾ, ਬਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 8 ਮਈ ਨੂੰ ਧਨੌਲਾ ਪੁੱਜਣ ਨੂੰ ਲੈ ਕੇ ਐਮ.ਪੀ. ਮੀਤ ਹੇਅਰ ਨੇ ਪ੍ਰਬੰਧਾਂ ਦਾ ਲਿਆ ਜਾਇ... ਅਗਲੀ ਖ਼ਬਰ ਗੋਬਿੰਦ ਸਕੂਲ ਵਿਖੇ ਜਲਵਾਯੂ ਪਰਿਵਰਤਨ ਤੇ ਅੰਤਰ ਹਾਊਸ ਮੁਕਾਬਲੇ ਕਰਵਾਏ <br/>
Ad Position 24