17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮੁੱਢਲੀਆਂ ਸਹੂਲਤਾਂ ਤੋਂ ਸੱਖਣੀ ਪਬਲਿਕ ਲਾਇਬ੍ਰੇਰੀ ਦੀਵਾਨਾ ਦੀ ਇਮਾਰਤ ਬਣ ਰਹੀ ਹੈ ਚਿੱਟਾ ਹਾਥੀ <br/>

Ad Position 21
No active advertisement
ਅਜੀਤ ਡੈਸਕ 09-05-2026
ਟੱਲੇਵਾਲ, 8 ਮਈ (ਸੋਨੀ ਚੀਮਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਾਅਦੇ ਮੁਤਾਬਿਕ ਨਸ਼ਿਆਂ, ਹੋਰ ਮਾੜੇ ਮਾਹੌਲ ਤੋਂ ਬਚਾਉਣ ਅਤੇ ਨੌਜਵਾਨ ਪੀੜੀ੍ਹ ਨੂੰ ਸਾਹਿਤ ਨਾਲ ਜੋੜਨ ਲਈ ਪੰਜਾਬ ਸਰਕਾਰ ਵਲੋਂ ਪਿੰਡ ਦੀਵਾਨਾ ਅਤੇ ਇਲਾਕੇ ਦੇ ਨੌਜਵਾਨਾਂ, ਵਿਦਿਆਰਥੀਆਂ, ਪਾਠਕਾਂ ਲਈ ਇਕ ਸ਼ਾਨਦਾਰ ਲਾਇਬ੍ਰੇਰੀ ਦੀ ਇਮਾਰਤ ਬਣਾਈ ਗਈ ਹੈ ਜਿਸ ਵਿਚ ਵੱਡਾ ਹਾਲ, ਟਾਇਲਟ, ਸਟੋਰ, ਕੁਰਸੀਆਂ, ਟੇਬਲ, ਸੋਫ਼ੇ, ਪੁਸਤਕਾਂ ਆਦਿ ਹਨ | ਇਸ ਲਈ ਗ੍ਰਾਮ ਪੰਚਾਇਤ ਦੀਵਾਨਾ, ਸਮੁੱਚੇ ਪਿੰਡ ਇਲਾਕੇ ਦੇ ਨੌਜਵਾਨ, ਵਿਦਿਆਰਥੀ, ਪਾਠਕ ਵਧਾਈ ਦੇ ਪਾਤਰ ਹਨ | ਜਿਨ੍ਹਾਂ ਇਹ ਸਰਕਾਰ ਅੱਗੇ ਮੰਗ ਰੱਖੀ ਅਤੇ ਸਰਕਾਰ ਨੇ ਪੂਰੀ ਕੀਤੀ | ਸਰਕਾਰ ਦੇ ਇਸ ਕਾਰਜ ਲਈ ਹਰ ਕੋਈ ਸ਼ਲਾਘਾ ਕਰ ਰਿਹਾ ਹੈ ਪਰ ਇਹ ਲਾਇਬ੍ਰੇਰੀ ਅਜੇ ਵੀ ਬਹੁਤੀਆਂ ਮੁੱਢਲੀਆਂ ਸਹੂਲਤਾਂ ਤੋਂ ਸੱਖਣੀ ਹੋਣ ਕਾਰਨ ਇਹ ਇਮਾਰਤ ਚਿੱਟਾ ਹਾਥੀ ਸਾਬਤ ਹੋ ਰਹੀ ਹੈ | ਗਰਮੀ ਵਿਚ ਪਰਦੇ, ਏ.ਸੀ, ਨਾ ਹੋਣ ਕਾਰਨ ਲਾਇਬ੍ਰੇਰੀ ਦੀ ਇਮਾਰਤ ਭੱਠੀ ਵਾਂਗ ਤਪਦੀ ਹੈ | ਲਾਇਬ੍ਰੇਰੀ, ਲਾਇਬ੍ਰੇਰੀਅਨ ਦੀ ਅਣਹੋਂਦ ਵਿਚ ਕਿਵੇਂ ਚੱਲ ਸਕਦੀ ਹੈ | ਇਕ ਅਦਾਰੇ ਨੂੰ ਜ਼ੰੁਮੇਵਾਰ ਕਰਮਚਾਰੀ ਦੀ ਲੋੜ ਹੁੰਦੀ ਹੈ | ਇਸ ਤੋਂ ਬਿਨਾਂ ਇਨਵਰਟਰ ਤੇ ਬੈਟਰੇ, ਸਾਫ਼ ਪੀਣ ਵਾਲਾ ਪਾਣੀ, ਨਿਗਰਾਨੀ ਲਈ ਕੈਮਰੇ, ਐਲ.ਈ.ਡੀ, ਕੰਪਿਊਟਰ, ਇੰਟਰਨੈੱਟ, ਮੁੱਖ ਗੇਟ, ਪਾਰਕ, ਰੋਜ਼ਾਨਾ ਅਖ਼ਬਾਰ ਆਦਿ ਇਕ ਲਾਇਬ੍ਰੇਰੀਆਂ ਦੀਆਂ ਮੁੱਢਲੀਆਂ ਲੋੜਾਂ ਹਨ | ਜਿਸ ਦੇ ਚੱਲਦਿਆਂ ਗ੍ਰਾਮ ਪੰਚਾਇਤ ਦੀਵਾਨਾ ਅਤੇ ਲਾਇਬ੍ਰੇਰੀ ਪ੍ਰਬੰਧਕਾਂ ਵਲੋਂ ਪਬਲਿਕ ਲਾਇਬ੍ਰੇਰੀ ਲਈ ਉਪਰੋਕਤ ਮੰਗਾਂ ਦਾ ਹਵਾਲਾ ਦੇ ਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮੰਗ-ਪੱਤਰ ਦੇ ਕੇ ਲਾਇਬ੍ਰੇਰੀ ਲਈ ਗ੍ਰਾਂਟ ਦੀ ਮੰਗ ਕੀਤੀ ਗਈ ਹੈ | ਜਿਸ ਦੀ ਕਾਪੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਵੀ ਭੇਜੀ ਗਈ | ਇਸ ਮੌਕੇ ਪੰਚ ਕੁਲਦੀਪ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ, ਬੇਅੰਤ ਸਿੰਘ ਆਮ ਆਦਮੀ ਕਾਰਕੁਨ, ਵਰਿੰਦਰ ਦੀਵਾਨਾ, ਸੁਲਤਾਨ ਦੀਵਾਨਾ, ਬਲਜੀਤ ਦੀਵਾਨਾ ਲਾਇਬ੍ਰੇਰੀ ਦੀਵਾਨਾ, ਪਰਮਿੰਦਰ ਲਾਡੀ, ਕੁਲਜੀਤ ਸਿੰਘ, ਹਰਜਿੰਦਰ ਹਨੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਬਰਨਾਲਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ-ਮੋਹਾਲੀ ਵਿਖੇ ਸੂਬਾਈ ਪੱਧਰੀ ਰੈਲੀ 17 ਨੂੰ <b... ਅਗਲੀ ਖ਼ਬਰ ਗੁਰਨੂਰ ਸਿੰਘ ਨੇ ਬਲਾਕ ਪੱਧਰੀ ਚੇਤਨਾ ਪ੍ਰੀਖਿਆ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ <br/>
Ad Position 24