17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸ਼ਹਿਰ ਵਾਸੀਆਂ ਦੀ ਖਿੱਚ ਦਾ ਕੇਂਦਰ ਬਣੀ 'ਅਭੈ ਓਸਵਾਲ ਟਾਊਨਸ਼ਿਪ' <br/>

Ad Position 21
No active advertisement
ਅਜੀਤ ਡੈਸਕ 11-05-2026
ਬਰਨਾਲਾ, 10 ਮਈ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਦੇ ਰਾਏਕੋਟ ਰੋਡ ਸਥਿਤ ਪ੍ਰਸਿੱਧ ਅਭੈ ਓਸਵਾਲ ਟਾਊਨਸ਼ਿਪ ਜੋ ਇਸ ਸਮੇਂ ਇਲਾਕਾ ਨਿਵਾਸੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ, ਵਿਖੇ ਪ੍ਰਬੰਧਕਾਂ ਵਲੋਂ ਕਾਲੋਨੀ ਵਿਖੇ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਇਨਵੈਸਟਰ, ਪ੍ਰਾਪਰਟੀ ਡੀਲਰ ਅਤੇ ਸ਼ਹਿਰ ਦੇ ਮੋਹਤਬਰ ਲੋਕ ਸ਼ਾਮਲ ਹੋਏ | ਇਸ ਮੌਕੇ ਅਭੈ ਓਸਵਾਲ ਟਾਊਨਸ਼ਿਪ ਦੇ ਡਾਇਰੈਕਟਰ/ ਪ੍ਰੋਮੋਟਰ ਰੋਹਿਤ ਜਿੰਦਲ, ਕੁਸ਼ਲ ਸਿੰਗਲਾ ਸੀਤੂ, ਨਵੀਨ ਕਵਾਤਰਾ ਅਤੇ ਐਡਮਿਨ ਹੈੱਡ ਕੁਸਮ ਕੁਮਾਰ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਭੈ ਓਸਵਾਲ ਟਾਊਨਸ਼ਿਪ 58 ਏਕੜ ਵਿਚ ਬਣੀ ਹੋਈ ਰੇਰਾ ਤੋਂ ਮੰਨਜ਼ੂਰਸੁਦਾ ਕਾਲੋਨੀ ਹੈ ਵਿਖੇ ਪਾਰਕਿੰਗ, ਬਾਸਕਟਬਾਲ ਦੇ ਦੋ ਕੋਰਟ, ਲਾਅਨ ਟੈਨਿਸ ਦੇ ਦੋ ਕੋਰਟ, ਬੈਡਮਿੰਟਨ ਦੇ ਦੋ ਕੋਰਟ, ਕਿ੍ਕਟ ਦੇ ਚਾਰ ਪਿਚ, ਦੋ ਕਿਡਜ ਜ਼ੋਨ, ਇੱਕ ਓਪਨ ਜਿਮ, ਹਜ਼ਾਰਾਂ ਬੂਟਿਆਂ ਵਾਲੇ 14 ਪਾਰਕ, ਸੀਵਰੇਜ ਟਰੀਟਮੈਂਟ ਪਲਾਂਟ, ਰੇਨ ਵਾਟਰ ਹਾਰਵੇਸਟਿੰਗ ਦੇ 26 ਪਿਟ, 50 ਸਾਲ ਤੱਕ ਚੱਲਣ ਵਾਲੀਆਂ ਕੰਕਰੀਟ ਦੀਆਂ ਸੜਕਾਂ ਤੋਂ ਇਲਾਵਾ ਸੁਰੱਖਿਆ ਦੇ ਮੱਦੇਨਜ਼ਰ ਇੱਕੋ ਗੇਟ ਦਾਖਲਾ ਸਮੇਤ ਸੈਂਸਰ, 128 ਸੀ.ਸੀ.ਟੀ.ਵੀ. ਕੈਮਰੇ, 10 ਫੁੱਟ ਉੱਚੀ ਚਾਰਦੀਵਾਰੀ ਅਤੇ ਹਰ ਤਰ੍ਹਾਂ ਦੀਆਂ ਅਤਿ-ਆਧੁਨਿਕ ਸੁਵਿਧਾਵਾਂ ਮੌਜੂਦ ਹਨ | ਉਨ੍ਹਾਂ ਦੱਸਿਆ ਕਿ ਕਾਲੋਨੀ ਵਿਚ ਜਲਦ ਹੀ ਕਲੱਬ ਹਾਊਸ ਅਤੇ ਪ੍ਰਾਇਮਰੀ ਹੈਲਥ ਸੈਂਟਰ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ | ਜਿਸ ਨਾਲ ਕਾਲੋਨੀ ਵਿਚ ਰਹਿਣ ਵਾਲਿਆਂ ਨੂੰ ਬਹੁਤ ਫ਼ਾਇਦਾ ਹੋਵੇਗਾ | ਉਨ੍ਹਾਂ ਕਿਹਾ ਕਿ ਬਰਨਾਲਾ ਦੇ ਲੋਕ ਆਪਣੇ ਬੱਚਿਆਂ ਨੂੰ ਚੰਗਾ ਮਾਹੌਲ ਦੇਣ ਲਈ ਇਸ ਕਾਲੋਨੀ ਵਿਚ ਰਹਿਣਾ ਪਸੰਦ ਕਰਨ ਲੱਗੇ ਹਨ ਅਤੇ ਇਸੇ ਕਾਰਨ ਕਾਲੋਨੀ ਵਿਚ ਨਵੀਆਂ ਰਿਹਾਇਸ਼ਾਂ ਦਾ ਨਿਰਮਾਣ ਕਾਰਜ ਵੱਡੀ ਪੱਧਰ ਚੱਲ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਿੰਡ ਧੌਲਾ ਤੋਂ ਕਾਹਨੇਕੇ 18 ਫੁੱਟੀ ਸੜਕ ਦੇ ਨਿਰਮਾਣ ਦਾ ਕੰਮ ਕਰਵਾਇਆ ਸ਼ੁਰੂ <br/> ਅਗਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਵਲੋਂ ਹੜਤਾਲ ਪੰਜਵੇਂ ਦਿਨ ਵੀ ਜਾਰੀ <br/>
Ad Position 24