ਪਿੰਡ ਬੱਲੋਕੇ ਦੇ 50 ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ
ਸ਼ਹਿਣਾ, 16 ਸਤੰਬਰ (ਸੁਰੇਸ਼ ਗੋਗੀ)-ਪੰਜਾਬ ’ਚ ਜੋ ਬਦਲਾਅ ‘ਆਪ’ ਨੇ ਲਿਆਂਦਾ, ਉਸ ਨਾਲ ਸੂਬੇ ਦੇ ਲੋਕਾਂ ਨੇ ਹਰ ਪਾਸਿਓਂ ਸੁੱਖ ਦਾ ਸਾਹ ਲਿਆ । ਇਹ ਸ਼ਬਦ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਿੰਡ ਬੱਲੋਕੇ ਦੇ 50 ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਿਲ ਕਰਨ ਸਮੇਂ ਆਖੇ।
ਸ਼ਹਿਣਾ, 16 ਸਤੰਬਰ (ਸੁਰੇਸ਼ ਗੋਗੀ)-ਪੰਜਾਬ ’ਚ ਜੋ ਬਦਲਾਅ ‘ਆਪ’ ਨੇ ਲਿਆਂਦਾ, ਉਸ ਨਾਲ ਸੂਬੇ ਦੇ ਲੋਕਾਂ ਨੇ ਹਰ ਪਾਸਿਓਂ ਸੁੱਖ ਦਾ ਸਾਹ ਲਿਆ । ਇਹ ਸ਼ਬਦ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਿੰਡ ਬੱਲੋਕੇ ਦੇ 50 ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਿਲ ਕਰਨ ਸਮੇਂ ਆਖੇ। ਉਨ੍ਹਾਂ ਕਿਹਾ ਕਿ ਹੁਣ ਤੱਕ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਹਿਤਾਂ ਲਈ ਕੁੱਝ ਨਹੀਂ ਕੀਤਾ, ਸਿਰਫ਼ ਫੋਕੇ ਲਾਰਿਆਂ ਤੱਕ ਹੀ ਪੰਜਾਬ ਦੇ ਲੋਕਾਂ ਨੂੰ ਰੱਖਿਆ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਜਨ ਕਲਿਆਣ ਯੋਜਨਾਵਾਂ ਦਾ ਪੰਜਾਬ ਦੇ ਸਮੂਹ ਲੋਕਾਂ ਨੇ ਅਸਰ ਕਬੂਲਿਆ ਹੈ। ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਜਾਣ ਨਾਲ ਸੂਬੇ ਦੇ ਗ਼ਰੀਬ ਲੋਕਾਂ ਨੂੰ ਆਪਣੀਆਂ ਸਿਹਤ ਸਹੂਲਤਾਂ ਸਬੰਧੀ ਦੂਰ ਨਹੀਂ ਜਾਣਾ ਪੈਂਦਾ, ਮਹਿੰਗੇ ਟੈਸਟਾਂ ਤੋਂ ਬਚਾਅ ਹੋ ਗਿਆ ਅਤੇ ਦਵਾਈਆਂ ਮੁਫ਼ਤ ਮਿਲਣ ਲੱਗੀਆਂ ਹਨ । ਇਸ ਮੌਕੇ ਸਰਪੰਚ ਧਰਮਵੀਰ ਸਿੰਘ ਦੀ ਅਗਵਾਈ ਵਿਚ ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ ਕੀਤਾ ਗਿਆ। ਇਸ ਸਮੇਂ ਹਰਚਰਨ ਸਿੰਘ ਮਾਨ ਸਰਪੰਚ ਜੰਡਸਰ, ਲਵਦੀਪ ਸਿੰਘ ਭਗਤਪੁਰਾ, ਸਤਵੰਤ ਸਿੰਘ, ਹਰਪਾਲ ਸਿੰਘ, ਰਣਜੀਤ ਸਿੰਘ ਕਲੱਬ ਪ੍ਰਧਾਨ ਆਦਿ ਹਾਜ਼ਰ ਸਨ।