ਟੱਲੇਵਾਲ, 12 ਮਈ (ਸੋਨੀ ਚੀਮਾ)-ਐਸ.ਜੀ.ਐਨ. ਇੰਟਰਨੈਸ਼ਨਲ ਸਕੂਲ ਦੀਵਾਨਾ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਫ਼ਰੈਸ਼ਰ ਪਾਰਟੀ ਕਰਵਾਈ ਗਈ | ਜਿਸ ਵਿਚ ਸਕੂਲ ਵਿਚ ਨਵੇਂ ਆਏ ਬੱਚਿਆਂ ਦਾ ਸਵਾਗਤ ਕੀਤਾ ਗਿਆ | ਸੰਸਥਾ ਦੇ ਪਿ੍ੰਸੀਪਲ ਸ: ਮੱਖਣ ਸਿੰਘ ਦੀਵਾਨਾ, ਕੁਲਜੀਤ ਸਿੰਘ ਦੀਵਾਨਾ ਅਤੇ ਸਮੂਹ ਸਟਾਫ਼ ਨੇ ਬੱਚਿਆਂ ਨੂੰ ਨਵੇਂ ਸੈਸ਼ਨ ਵਿਚ ਨਵੀਂ ਕਲਾਸ ਵਿਚ ਆਉਣ 'ਤੇ ਮੁਬਾਰਕਬਾਦ ਦਿੱਤੀ | ਇਸ ਮੌਕੇ ਜੋ ਬੱਚਿਆਂ ਨੇ ਸਕੂਲ ਵਿਚ ਇਸ ਸਾਲ ਦਾਖ਼ਲਾ ਲਿਆ ਹੈ, ਉਨ੍ਹਾਂ ਨੂੰ ਸਕੂਲ ਵਿਚ ਚਾਕਲੇਟ, ਟਾਫ਼ੀਆਂ ਤੇ ਬਿਸਕੁਟ ਵੰਡੇ ਗਏ | ਬੱਚਿਆਂ ਨੇ ਝੂਲਿਆਂ ਤੇ ਖੇਡ ਕੇ ਖ਼ੂਬ ਮਸਤੀ ਕੀਤੀ | ਇਸ ਮੌਕੇ ਸਕੂਲ ਸਟਾਫ਼ ਨੇ ਬੱਚਿਆਂ ਨੂੰ ਨਵੀਆਂ ਮਿਲੀਆਂ ਕਿਤਾਬਾਂ ਅਤੇ ਸਕੂਲ ਡਾਇਰੀ ਬਾਰੇ ਜਾਣਕਾਰੀ ਦਿੱਤੀ |