10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਿੱਖ ਸੇਵਾ ਸੁਸਾਇਟੀ ਪੰਜਾਬ ਮੌੜ ਨਾਭਾ ਨੇ ਲੋੜਵੰਦ ਪਰਿਵਾਰਾਂ ਨੂੰ ਵੰਡੀ ਆਰਥਿਕ ਮਦਦ <br/>

Ad Position 21
No active advertisement
ਅਜੀਤ ਡੈਸਕ 14-05-2026
ਸ਼ਹਿਣਾ, 13 ਮਈ (ਸੁਰੇਸ਼ ਗੋਗੀ)-ਸਿੱਖ ਸੇਵਾ ਸੁਸਾਇਟੀ ਪੰਜਾਬ ਇਕਾਈ ਮੌੜ ਨਾਭਾ ਵਲੋਂ ਮਹੀਨਾਵਾਰ ਕੀਤੇ ਗਏ ਸਮਾਗਮ ਦੌਰਾਨ ਜਿੱਥੇ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਦਾ ਰਾਸ਼ਨ ਦਿੱਤਾ ਗਿਆ, ਉੱਥੇ ਵੱਖ-ਵੱਖ ਪੀੜਤ ਪਰਿਵਾਰਾਂ ਦੀ ਆਰਥਿਕ ਮਦਦ ਵੀ ਕੀਤੀ ਗਈ | ਸਿੱਖ ਸੇਵਾ ਸੁਸਾਇਟੀ ਦੇ ਆਗੂ ਭਾਈ ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਜਸਨੂਰ ਸਿੰਘ ਪੱੁਤਰ ਬਲਕਰਨ ਸਿੰਘ ਪਿੰਡ ਕੁਹਾਰਵਾਲਾ ਫ਼ਰੀਦਕੋਟ ਨੂੰ ਜਥੇਦਾਰ ਰਣਜੀਤ ਸਿੰਘ ਐਬਸਫੋਰਡ ਕੈਨੇਡਾ ਵਲੋਂ ਦਿੱਤੇ ਗਏ ਇਕ ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ | ਸੁਖਵਿੰਦਰ ਕੌਰ ਪਤਨੀ ਸਵ: ਜੰਗ ਸਿੰਘ ਬੰਦੀ ਸਿੰਘ ਲੁਧਿਆਣਾ ਦੇ ਇਲਾਜ ਲਈ ਜਥੇਦਾਰ ਰਣਜੀਤ ਸਿੰਘ ਅਬਸਫੋਰਡ ਕੈਨੇਡਾ ਵਲੋਂ ਇਕ ਲੱਖ ਰੁਪਏ, ਮਨਪ੍ਰੀਤ ਕੌਰ ਪੱੁਤਰੀ ਨਛੱਤਰ ਸਿੰਘ ਦਰਾਕਾ ਮੌੜ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਐਲ.ਐਲ.ਬੀ ਦੇ ਕੋਰਸ ਲਈ ਸਰਬਜੀਤ ਸਿੰਘ ਹਾਲੈਂਡ ਵਲੋਂ 50 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ | ਕੁਲਦੀਪ ਸਿੰਘ ਵਾਸੀ ਖਡੂਰ ਸਾਹਿਬ ਦੇ ਮਕਾਨ ਬਣਾਉਣ ਲਈ 8 ਲੱਖ ਰੁਪਏ ਜਥੇਦਾਰ ਰਣਜੀਤ ਸਿੰਘ ਐਬਸਫੋਰਡ ਕੈਨੇਡਾ ਵਲੋਂ ਦਿੱਤੇ ਗਏ, ਕੁਲਦੀਪ ਸਿੰਘ ਜੋ ਕਿ ਧਰਮ ਪ੍ਰਚਾਰ ਲਈ ਜੇਲ੍ਹ ਵਿਚ ਬੰਦ ਹਨ | ਗੁਰਮਤਿ ਵਿਦਿਆਲੇ ਵਿਚ ਸੇਵਾ ਨਿਭਾਅ ਰਹੇ | ਅਧਿਆਪਕਾਂ ਨੂੰ ਕਮਲਜੀਤ ਸਿੰਘ ਕੈਲੇਫੋਰਨੀਆ ਵਲੋਂ 18 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ | 9 ਪਰਿਵਾਰਾਂ ਨੂੰ ਡਾ: ਕਮਲਜੀਤ ਸਿੰਘ ਕੈਲੇਫੋਰਨੀਆ, 8 ਪਰਿਵਾਰਾਂ ਨੂੰ ਜਥੇਦਾਰ ਰਣਜੀਤ ਸਿੰਘ ਟੋਰਾਂਟੋ, 6 ਪਰਿਵਾਰਾਂ ਚਰਨਜੀਤ ਸਿੰਘ ਬਰਾੜ ਸਿੰਘਾਪੁਰ, 24 ਪਰਿਵਾਰਾਂ ਨੂੰ ਹਰਪਾਲ ਸਿੰਘ ਹੈਪੀ ਇੰਗਲੈਂਡ, 7 ਪਰਿਵਾਰਾਂ ਨੂੰ ਲਖਵਿੰਦਰ ਸਿੰਘ ਇਟਲੀ, 3 ਪਰਿਵਾਰਾਂ ਨੂੰ ਅਰਵਿੰਦਰਜੋਤ ਕੌਰ ਬਰਪੈਟਨ, 2 ਪਰਿਵਾਰਾਂ ਨੂੰ ਪਿੰਕੀ ਸ਼ਰਮਾ ਹਾਂਗਕਾਂਗ, 5 ਪਰਿਵਾਰਾਂ ਮਨਦੀਪ ਸਿੰਘ ਤੇ ਲਵਪ੍ਰੀਤ ਸਿੰਘ ਕੈਨੇਡਾ ਵਲੋਂ ਮਹੀਨਾਵਾਰ ਰਾਸ਼ਨ ਦਿੱਤਾ ਗਿਆ | ਇਸ ਸਮੇਂ ਜਥੇਦਾਰ ਲਖਵਿੰਦਰ ਸਿੰਘ, ਗੁਰਮੇਲ ਸਿੰਘ, ਜਸਕਰਨ ਸਿੰਘ ਪੁਰਬਾ, ਕੁਲਦੀਪ ਸਿੰਘ ਨੋਨਾ, ਲਖਵੀਰ ਸਿੰਘ, ਅਮਨਦੀਪ ਸਿੰਘ ਬੁੱਗਰ ਤੇ ਸਵਰਨ ਸਿੰਘ ਮਹਿਲ ਕਲਾਂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਨੇ ਨੈਤਿਕ ਸਿੱਖਿਆ ਕੇਂਦਰ ਖੋਲਿ੍ਹਆ <br/> ਅਗਲੀ ਖ਼ਬਰ ਗ੍ਰਾਮ ਪੰਚਾਇਤ ਸ਼ਹਿਣਾ ਨੇ ਵਿਕਾਸ ਕਾਰਜ ਸ਼ੁਰੂ ਕਰਨ ਬਾਰੇ ਕੀਤੀ ਮੀਟਿੰਗ <br/>
Ad Position 24