05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਮੰਡੀ ਅੰਦਰ ਸਰਗਰਮੀਆਂ ਸਿਖ਼ਰਾਂ 'ਤੇ

Ad Position 21
No active advertisement
ਅਜੀਤ ਡੈਸਕ 15-05-2026
ਧਨੌਲਾ, 14 ਮਈ (ਜਤਿੰਦਰ ਸਿੰਘ ਧਨੌਲਾ)-ਨਗਰ ਕੌਂਸਲ ਧਨੌਲਾ ਦੇ 13 ਦੇ 13 ਵਾਰਡਾਂ ਵਿਚੋਂ ਇਲੈੱਕਸ਼ਨ ਲੜਨ ਵਾਲੇ ਚਾਹਵਾਨ ਉਮੀਦਵਾਰਾਂ ਵਲੋਂ ਤਿਆਰੀ ਜੰਗੀ ਪੱਧਰ 'ਤੇ ਆਰੰਭ ਦਿੱਤੀ ਗਈ ਹੈ | 15 ਮਈ ਤੋਂ ਵੱਡੀ ਗਿਣਤੀ ਵਿਚ ਉਮੀਦਵਾਰਾਂ ਦੇ ਨਾਮਜ਼ਦਗੀਆਂ ਭਰਨ ਦੀ ਉਮੀਦ ਹੈ | ਸੱਤਾਧਾਰੀ ਧਿਰ ਵਲੋਂ 13 ਦੇ 13 ਵਾਰਡਾਂ ਵਿਚ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਹਨ | ਜਦ ਕਿ ਕਾਂਗਰਸ ਵਲੋਂ ਪੂਰੀ ਸਰਗਰਮੀ ਨਾਲ ਮੁਕਾਬਲਾ ਕਰਨ ਦੀ ਤਿਆਰੀ ਆਰੰਭੀ ਜਾ ਰਹੀ ਹੈ | ਅਕਾਲੀ ਦਲ ਦੇ ਵਰਕਰ ਗੁਪਤ ਤੌਰ 'ਤੇ ਆਪਣੀ ਮੁਹਿੰਮ ਨੂੰ ਹੁਲਾਰਾ ਦੇਣ 'ਤੇ ਲੱਗੇ ਹੋਏ ਹਨ | ਭਾਰਤੀ ਜਨਤਾ ਪਾਰਟੀ ਵੀ ਸਰਗਰਮੀ ਨਾਲ ਇਲੈੱਕਸ਼ਨ ਲਈ ਅੱਗੇ ਵਧਦੀ ਦਿਖਾਈ ਦੇ ਰਹੀ ਹੈ | ਖੁੰਡ ਚਰਚਾ 'ਚੋਂ ਇਹ ਵੀ ਗੱਲ ਸੁਣਨ ਨੂੰ ਸੁਭਾਵਿਕ ਮਿਲ ਰਹੀ ਹੈ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਹਰ ਵਾਰ ਨਵੇਂ ਚਿਹਰੇ ਨਿਵੇਕਲੇ ਸਬਜ਼ਬਾਗ ਦਿਖਾ ਜਾਂਦੇ ਹਨ | ਹਰ ਵਾਰ ਬੜੀਆਂ ਆਸਾਂ ਲਗਾਈਆਂ ਜਾਂਦੀਆਂ ਹਨ | ਪ੍ਰੰਤੂ ਦਮਗੱਜੇ ਮਾਰਨ ਵਾਲੇ ਸਾਰੇ ਧੜੇ ਇੱਥੋਂ ਦੇ ਨਿਕਾਸੀ ਪਾਣੀ ਦਾ ਸਾਰਥਿਕ ਹੱਲ ਕਰਨ ਤੋਂ ਕੰਨੀ ਕਤਰਾਉਂਦੇ ਰਹੇ ਹਨ | ਇਸ ਰੋਸ ਦਾ ਖ਼ਮਿਆਜ਼ਾ ਇਸ ਵਾਰ ਸਾਰੇ ਹੀ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਪ੍ਰਭਾਵਿਤ ਕਰੇਗਾ | ਵੱਡੀ ਗਿਣਤੀ ਵਿਚ ਪੁਰਾਣੇ ਚਿਹਰੇ ਫਿਰ ਜਿੱਤਾਂ ਦਰਜ ਕਰਨ ਲਈ ਚੋਣ ਮੈਦਾਨ ਵਿਚ ਹਨ | ਪ੍ਰੰਤੂ ਲੋਕ ਇੱਕੋ ਗੱਲ 'ਤੇ ਅਟਕੇ ਦਿਖਾਈ ਦੇ ਰਹੇ ਹਨ ਕਿ ਪਹਿਲਾਂ ਸਾਰੀਆਂ ਤਾਕਤਾਂ ਹਾਸਲ ਹੋਣ ਦੇ ਬਾਵਜੂਦ ਵੀ ਜਿਹੜੇ ਚਿਹਰੇ ਮੰਡੀ ਨੂੰ ਕੈਲੇਫੋਰਨੀਆ ਬਣਾਉਣ ਦੇ ਸਬਜ਼ਬਾਗ ਦਿਖਾਉਂਦੇ ਰਹੇ ਪ੍ਰੰਤੂ ਖਰੇ ਨਹੀਂ ਉੱਤਰੇ, ਉਨ੍ਹਾਂ ਪਾਸੋਂ ਦੁਬਾਰਾ ਆਸ ਕਿਵੇਂ ਲਗਾਈ ਜਾ ਸਕਦੀ ਹੈ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਆਈਆਂ ਗਰਾਂਟਾਂ ਵਿਚੋਂ ਅਨੇਕਾਂ ਘਪਲੇ ਜੱਗ ਜ਼ਾਹਰ ਹੋਏ ਪ੍ਰੰਤੂ ਕਿਸੇ ਘਪਲੇ ਦੇ ਦੋਸ਼ੀ ਨੂੰ ਸਜ਼ਾ ਮਿਲਦੀ ਦਿਖਾਈ ਨਹੀਂ ਦਿੱਤੀ | ਜ਼ਿਆਦਾ ਮਾਮਲੇ ਫਾਈਲਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ | ਨਵੇਂ ਸਿਰਿਓ ਨਿੱਤਰੇ ਉਮੀਦਵਾਰ ਵੋਟਰਾਂ ਦੇ ਭਰੋਸੇ ਹਾਸਲ ਕਰਨ ਲਈ ਕਿਹੜੇ ਨਵੇਂ ਪੈਂਤੜੇ ਖੇਡਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ | ਪ੍ਰੰਤੂ ਲੋਕਾਂ ਵਿਚ ਨਿਕਾਸੀ ਪਾਣੀ ਦਾ ਸਾਰਥਿਕ ਹੱਲ ਨਾ ਹੋਣਾ ਗੰਭੀਰ ਨਿਰਾਸ਼ਾ ਦਾ ਵਿਸ਼ਾ ਬਣਿਆ ਹੋਇਆ ਹੈ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦ ਤੱਕ ਮੰਡੀ ਦੇ ਬੁਨਿਆਦੀ ਮਸਲੇ ਹੱਲ ਨਹੀਂ ਹੋ ਸਕਦੇ ਫਿਰ ਇੱਥੇ ਹੋਰ ਵੱਡੀਆਂ ਆਸਾਂ ਕਿਵੇਂ ਲਗਾਈਆਂ ਜਾ ਸਕਦੀਆਂ ਹਨ | ਇਸ ਸਭ ਦੇ ਬਾਵਜੂਦ ਉਮੀਦਵਾਰਾਂ ਵਲੋਂ ਇਲੈੱਕਸ਼ਨ ਕਮਿਸ਼ਨ ਵਲੋਂ ਐਲਾਨੇ ਗਏ ਦਸਤਾਵੇਜ਼ਾਂ ਦੀ ਪੂਰਤੀ ਕਰਨ ਲਈ ਸਰਗਰਮੀ ਜੰਗੀ ਪੱਧਰ 'ਤੇ ਜਾਰੀ ਹੈ ਤੇ ਉੱਠ ਕਿਸ ਕਰਵੱਟ ਬੈਠਦਾ ਇਹ ਤਾਂ ਸਮਾਂ ਹੀ ਦੱਸੇਗਾ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24