05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪਿੰਡ ਜੋਧਪੁਰ ਦੇ ਸਮਾਜ ਸੇਵੀ ਆਗੂ ਲਛਮਣ ਸਿੰਘ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 15-05-2026
ਸ਼ਹਿਣਾ, 14 ਮਈ (ਸੁਰੇਸ਼ ਗੋਗੀ)-ਪਿੰਡ ਜੋਧਪੁਰ ਵਿਖੇ ਕਲੱਬ ਰਾਹੀਂ ਵੱਖ-ਵੱਖ ਥਾਵਾਂ 'ਤੇ ਆਰਥਿਕ ਸਹਾਇਤਾ ਦੇਣ ਵਾਲੇ ਅਤੇ ਅਜੋਕੇ ਸਮੇਂ ਦੌਰਾਨ ਸਕੂਲ ਲਈ ਪੰਜ ਏ.ਸੀ ਦਾਨ ਕਰਨ ਵਾਲੇ ਲਛਮਣ ਸਿੰਘ ਯੂ.ਐਸ.ਏ ਦਾ ਅੱਜ ਸਕੂਲ 'ਚ ਏ.ਸੀ ਚਾਲੂ ਕਰਨ ਉਪਰੰਤ ਉਦਘਾਟਨੀ ਸਮਾਰੋਹ ਮੌਕੇ ਭਾਈ ਮੂਲ ਚੰਦ ਤੇ ਬਾਬਾ ਹਿੰਮਤ ਸਿੰਘ ਵੈੱਲਫੇਅਰ ਕਲੱਬ ਵਲੋਂ ਸਨਮਾਨ ਕੀਤਾ ਗਿਆ | ਕਲੱਬ ਆਗੂ ਅਮਰੀਕ ਸਿੰਘ ਨੇ ਦੱਸਿਆ ਕਿ ਲਛਮਣ ਸਿੰਘ ਯੂ.ਐਸ.ਏ ਪਿੰਡ ਦੇ ਸਾਂਝੇ ਕਾਰਜਾਂ ਲਈ ਪਿਛਲੇ ਸਮੇਂ ਤੋਂ ਦਿਲ ਖੋਲ੍ਹ ਕੇ ਦਾਨ ਕਰਦੇ ਆ ਰਹੇ ਹਨ ਅਤੇ ਲੰਬੇ ਸਮੇਂ ਬਾਅਦ ੳਬਹ ਵਿਦੇਸ਼ ਤੋਂ ਪਰਤੇ ਤੇ ਸਕੂਲ ਵਿਚ ਪੰਜ ਏ.ਸੀ ਲਗਵਾਏ | ਸਨਮਾਨ ਸਮਾਰੋਹ ਮੌਕੇ ਸਰਪੰਚ ਵੀਰਪਾਲ ਸਿੰਘ ਠੇਕੇਦਾਰ, ਪਿ੍ੰਸੀਪਲ ਅਨਿਲ ਕੁਮਾਰ ਮੋਦੀ, ਦਵਿੰਦਰਪਾਲ ਸਿੰਘ ਮਨੀਲਾ, ਸੁਖਵਿੰਦਰ ਕੌਰ, ਗੁਰਚੇਤ ਸਿੰਘ ਚਹਿਲ, ਗਗਨਦੀਪ ਕੌਰ, ਰਣਜੀਤ ਸਿੰਘ, ਮਾ: ਬਲਵੀਰ ਸਿੰਘ, ਰਾਜੀਵ ਕੁਮਾਰ, ਗੁਰਮੀਤ ਸਿੰਘ, ਰੇਖਾ ਗੁਪਤਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਐਸ.ਈ. 12ਵੀਂ ਦਾ ਪੰਜਾਬ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਆਜ਼ਾਦ ਉਮੀਦਵਾਰ ਵਜੋਂ ਮਾਤਾ ਸਰਸਵਤੀ ਦੇਵੀ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ
Ad Position 24