06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਬਰਨਾਲਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ <br/>

Ad Position 21
No active advertisement
ਅਜੀਤ ਡੈਸਕ 21-05-2026
ਬਰਨਾਲਾ, 20 ਮਈ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵਲੋਂ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ ਦੇ ਸੱਦੇ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਅਰੋੜਾ ਅਤੇ ਜਨਰਲ ਸਕੱਤਰ ਵਿਪਨ ਗੁਪਤਾ ਭਦੌੜ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਦਵਾਈਆਂ ਦੀਆਂ ਦੁਕਾਨਾਂ ਪੂਰਨ ਤੌਰ 'ਤੇ ਬੰਦ ਰੱਖ ਕੇ ਹੜਤਾਲ ਕੀਤੀ ਗਈ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਕੈਮਿਸਟ ਐਸੋਸੀਏਸ਼ਨ ਦੇ ਆਗੂਆਂ ਨੇ ਡਾ: ਰਵੀ ਬਾਂਸਲ, ਲਾਜਪਤ ਰਾਏ ਬਾਂਸਲ, ਮੁਨੀਰ ਮਿੱਤਲ, ਦੁਰਗੇਸ਼ ਕੁਮਾਰ, ਰਘੂ ਸਿੰਗਲਾ, ਸੋਨੀ ਧਨੌਲਾ, ਜਤਿੰਦਰ ਲੱਕੀ ਹੰਡਿਆਇਆ, ਰਵਿੰਦਰ ਬਿੱਲੀ, ਬਲਵਿੰਦਰ ਧਨੌਲਾ, ਸ਼ੈਲੀ ਸ਼ਹਿਣਾ, ਖ਼ੁਸ਼ਦੀਪ ਤਪਾ, ਹਰਪਾਲ ਸਿੰਘ ਰੂੜੇਕੇ, ਚੰਦਰ ਸ਼ੇਖਰ ਹੰਡਿਆਇਆ, ਸੰਜੀਵ ਭਦੌੜ, ਗੁਰਪ੍ਰੀਤ ਸਿੰਘ ਅਣਖੀ ਆਦਿ ਨੇ ਕਿਹਾ ਕਿ ਆਨਲਾਈਨ ਫਾਰਮੇਸੀ ਨਾਲ ਜਿੱਥੇ ਕੈਮਿਸਟਾਂ ਦਾ ਵਪਾਰ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੋ ਰਿਹਾ ਹੈ | ਸਰਕਾਰਾਂ ਵਲੋਂ ਲਗਾਤਾਰ ਕਾਰਪੋਰੇਟ ਘਰਾਨਿਆਂ ਨੂੰ ਫ਼ਾਇਦੇ ਦਿੱਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਕੈਮਿਸਟਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਦੱਸਿਆ ਕਿ ਕੈਮਿਸਟਾਂ ਦੀਆਂ ਮੁੱਖ ਮੰਗਾਂ ਹਨ ਜਿਵੇਂਕਿ ਆਨਲਾਈਨ ਫਾਰਮੇਸੀ ਬੰਦ ਕੀਤੀ ਜਾਵੇ, ਕੈਮਿਸਟਾਂ ਉੱਪਰ ਥੋਪਿਆ ਗਿਆ 81 ਰਜਿਸਟਰ ਰੱਦ ਕੀਤਾ ਜਾਵੇ, ਓ.ਐਨ.ਡੀ.ਐਲ.ਐਸ. ਪੋਰਟਲ ਵਿਚ ਸੁਧਾਰ ਕੀਤਾ ਜਾਵੇ, ਜੀ.ਐਸ.ਆਰ. 220 ਤੇ ਐਚ.-1 ਰੱਦ ਕੀਤੀ ਜਾਵੇ | ਇਸ ਦੌਰਾਨ ਐਸੋਸੀਏਸ਼ਨ ਵਲੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ-ਪੱਤਰ ਵੀ ਦਿੱਤੇ ਗਏ | ਜਿਨ੍ਹਾਂ ਵਲੋਂ ਕੈਮਿਸਟਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਉੱਪਰ ਤੱਕ ਜ਼ਰੂਰ ਪਹੁੰਚਾਇਆ ਜਾਵੇਗਾ | ਰੋਸ ਪ੍ਰਦਰਸ਼ਨ ਦੌਰਾਨ ਸਾਬਕਾ ਸੈਨਿਕ ਵਿੰਗ ਦੇ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਜੀਵਨ ਕੁਮਾਰ, ਦਿਨੇਸ਼ ਡਾਇਮੰਡ, ਕਮਲਦੀਪ ਸਿੰਘ, ਰਜਿੰਦਰ ਐਲ.ਜੀ., ਤਰੁਨਦੀਪ, ਬਿੰਦੂ ਜਿੰਦਲ, ਵਿਵੇਕ ਅਰੋੜਾ, ਪੁਨੀਤ ਬਾਬਾ ਜੀ, ਅਸ਼ੋਕ ਗਰਗ, ਲਲਿਤ ਖੁਰਾਨਾ, ਜਤਿਨ ਜਿੰਦਲ, ਸ਼ੁਭਮ, ਰੌਕੀ, ਅਨੀਸ਼ ਕੁਮਾਰ, ਸੰਜੇ ਬਾਂਸਲ, ਦੀਪਕ ਮਾਡਰਨ, ਸੁਨੀਲ ਮੰਗਲਾ, ਰਿਤੇਸ਼ ਕੁਮਾਰ, ਪਿ੍ੰਸ ਭਦੌੜ, ਵਿਨੋਦ ਕੁਮਾਰ ਭਦੌੜ, ਸੁਰੇਸ਼ ਧਨੌਲਾ ਆਦਿ ਵੱਡੀ ਗਿਣਤੀ ਵਿਚ ਕੈਮਿਸਟ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਚੰਨਣਵਾਲ ਵਿਖੇ ਭਾਕਿਯੂ ਡਕੌਦਾ ਧਨੇਰ ਦੀ ਨਵੀਂ ਇਕਾਈ ਦਾ ਗਠਨ <br/> ਅਗਲੀ ਖ਼ਬਰ ਵਿਧਾਇਕ ਢਿੱਲੋਂ ਨੇ ਸ਼ਹਿਰ 'ਚ ਗੰਦਗੀ ਦੇ ਢੇਰਾਂ ਸੰਬੰਧੀ ਨਗਰ ਕੌਂਸਲ ਦੇ ਅਧਿਕਾਰੀ ਨੂੰ ਭੇਜਿਆ ਕਾਨੂੰਨੀ ਨੋਟਿਸ <br/>...
Ad Position 24