ਤਪਾ ਮੰਡੀ, 20 ਮਈ (ਵਿਜੇ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪੰਜਾਬ ਦੀ ਜ਼ਿਲ੍ਹਾ ਜਥੇਬੰਦੀ ਕਮੇਟੀ ਦੀ ਚੋਣ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਢਿੱਲਵਾਂ 'ਚ ਬੋਗ ਸਿੰਘ ਮਾਨਸਾ ਜਰਨਲ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਕੀਤੀ ਗਈ | ਜਿਸ ਵਿਚ ਰੂਪ ਸਿੰਘ ਢਿੱਲਵਾਂ ਜ਼ਿਲ੍ਹਾ ਪ੍ਰਧਾਨ, ਗੁਰਵਿੰਦਰ ਸਿੰਘ ਕਾਲੇਕੇ ਮੀਤ ਪ੍ਰਧਾਨ, ਨਾਇਬ ਸਿੰਘ ਰੂੜੇਕੇ ਕਲਾਂ ਜ਼ਿਲ੍ਹਾ ਜਰਨਲ ਸਕੱਤਰ, ਗੁਰਪ੍ਰੀਤ ਸਿੰਘ ਮੋੜ ਨਾਭਾ ਪ੍ਰੈਸ ਸਕੱਤਰ, ਗਗਨਦੀਪ ਸਿੰਘ ਰੂੜੇਕੇ ਕਲਾਂ, ਸੰਟੀ ਸ਼ਰਮਾ ਕਾਲੇਕੇ, ਕੇਵਲ ਸਿੰਘ ਰੂੜੇਕੇ ਕਲਾਂ, ਗੁਰਜੰਟ ਸਿੰਘ ਮੋੜ ਨਾਭਾ, ਜੋਗਿੰਦਰ ਸਿੰਘ, ਅਜੈਬ ਸਿੰਘ ਧਰਮਪੁਰਾ, ਹਰਭਗਵਾਨ ਸਿੰਘ ਧਰਮਪੁਰਾ ਮੈਂਬਰ ਨਿਯੁਕਤ ਕੀਤੇ ਗਏ |