ਭਦੌੜ, 20 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਵਾਰਡ ਨੰਬਰ 2 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਕਰਮਜੀਤ ਸਿੰਘ ਘੁੱਗੀ ਦੇ ਦੀਆਂ ਸਰਗਰਮੀਆਂ ਨੂੰ ਤੇਜ਼ ਕਰਦੇ ਹੋਏ ਵੱਡਾ ਚੌਕ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਜਸਵੀਰ ਸਿੰਘ ਧੰਮੀ ਨੇ ਉਮੀਦਵਾਰ ਕਰਮਜੀਤ ਸਿੰਘ ਘੱੁਗੀ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਜਿਸ ਦੌਰਾਨ ਪਾਰਟੀ ਆਗੂਆਂ, ਵਰਕਰਾਂ ਅਤੇ ਵਾਰਡ ਵਾਸੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਨੇ ਕਿਹਾ ਕਿ ਲੋਕ ਸ਼ੋ੍ਰਮਣੀ ਅਕਾਲੀ ਦਲ ਮੁੜ ਤੋਂ ਸੁਰਜੀਤ ਕਰਨ ਲਈ ਇਨ੍ਹਾਂ ਚੋਣਾਂ ਵਿਚ ਪਾਰਟੀ ਉਮੀਦਵਾਰਾਂ ਦੀ ਦਿਲੋਂ ਹਮਾਇਤ ਕਰ ਰਹੇ ਹਨ ਉੱਥੇ ਚੋਣ ਪ੍ਰਚਾਰ ਵਿਚ ਵੀ ਲੱਗੇ ਹੋਏ ਹਨ ਜਿਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਆਮ ਆਦਮੀ ਪਾਰਟੀ ਆਪਣਾ ਆਧਾਰ ਗਵਾਅ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਗਰਾਂਟਾਂ ਨਾਲ ਮਿਲਣ ਕਰ ਕੇ ਕਸਬੇ ਦੇ ਵਿਕਾਸ ਵਿਚ ਆਈ ਖੜੋਤ ਕਾਰਨ ਸਮੂਹ ਕਸਬਾ ਵਾਸੀ ਪ੍ਰੇਸ਼ਾਨ ਹਨ | ਉੱਥੇ ਸਿਹਤ ਸੇਵਾਵਾਂ, ਸਿੱਖਿਆ, ਅਮਨ ਕਾਨੂੰਨ ਸਥਿਤੀ ਪੂਰੀ ਤਰ੍ਹਾਂ ਡਾਵਾਂਡੋਲ ਹੈ | ਉੱਥੇ ਵਾਰਡ ਨੰਬਰ 2 ਦੇ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰੱਖਣ ਲਈ ਵੀ ਆਮ ਆਦਮੀ ਪਾਰਟੀ ਦੇ ਆਗੂ ਜ਼ਿੰਮੇਵਾਰ ਹਨ | ਵਾਰਡ ਦੇ ਵਿਕਾਸ ਲਈ ਕਰਮਜੀਤ ਸਿੰਘ ਘੁੱਗੀ ਆਪਣਾ ਸਾਥ ਦਿਉਂ ਤਾਂ ਜੋ ਵਾਰਡ ਅੰਦਰ ਵਿਅਕਤੀਗਤ ਤੌਰ 'ਤੇ ਕੀਤੇ ਜਾਣ ਵਾਲੇ ਕੰਮਾਂ ਅੰਦਰ ਕੋਈ ਖੜੋਤ ਨਾ ਆ ਸਕੇ | ਉਮੀਦਵਾਰ ਕਰਮਜੀਤ ਸਿੰਘ ਘੁੱਗੀ ਨੇ ਪਹੁੰਚੇ ਸਮੂਹ ਵੋਟਰਾਂ ਅਤੇ ਹਮਾਇਤੀਆਂ ਧੰਨਵਾਦ ਕਰਦੇ ਹੋਏ 26 ਮਈ ਨੂੰ ਤੱਕੜੀ ਚੋਣ ਨਿਸ਼ਾਨ ਦੇ ਮੋਹਰਾਂ ਲਗਾਉਣ ਦੀ ਅਪੀਲ ਵੀ ਕੀਤੀ |