06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਵਾਰਡ ਨੰਬਰ 4 'ਚੋਂ ਅਕਾਲੀ ਉਮੀਦਵਾਰ ਧੰਮੀ ਨੇ ਆਪਣੀ ਚੋਣ ਮੁਹਿੰਮ ਭਖਾਈ

Ad Position 21
No active advertisement
ਅਜੀਤ ਡੈਸਕ 21-05-2026
ਭਦੌੜ, 20 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਵਾਰਡ ਨੰਬਰ 4 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਸਿੰਘ ਧੰਮੀ ਨੇ ਆਪਣਾ ਚੋਣ ਅਖਾੜਾ ਪੂਰੀ ਤਰ੍ਹਾਂ ਭਖਾਅ ਰੱਖਿਆ ਹੈ ਜਿਨ੍ਹਾਂ ਵਲੋਂ ਆਪਣੇ ਵੋਟਰਾਂ ਤੇ ਹਮਾਇਤੀਆਂ ਨਾਲ ਲਗਾਤਾਰ ਡੋਰ ਟੂ ਡੋਰ ਵੋਟਾਂ ਮੰਗੀਆਂ ਜਾ ਰਹੀਆਂ ਹਨ | ਉਮੀਦਵਾਰ ਜਸਵੀਰ ਸਿੰਘ ਧੰਮੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਿੱਥੇ ਮੇਰੀ ਚੋਣ ਮੁਹਿੰਮ ਵਿਚ ਵਡੇਰੀ ਉਮਰ ਦੇ ਵਿਅਕਤੀ ਹਨ ਉੱਥੇ ਨੌਜਵਾਨ ਵਰਗ ਵੀ ਵਾਰਡ ਵਿਚਲੀਆਂ ਸਹੂਲਤਾਂ ਨੂੰ ਪੁਰ ਕਰਨ ਲਈ ਮੇਰੀ ਮੁਹਿੰਮ ਵਿਚ ਕੁੱਦੇ ਹੋਏ ਹਨ ਜਿਸ ਸਦਕਾ ਵਾਰਡ ਨੰਬਰ 4 ਵਿਚੋਂ ਸ਼ੋ੍ਰਮਣੀ ਅਕਾਲੀ ਦਲ ਵੱਡੀ ਲੀਡ ਜਿੱਤ ਪ੍ਰਾਪਤ ਕਰੇਗਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਗੁਮਰਾਹ ਕੁੰਨ ਪ੍ਰਚਾਰਾਂ ਰਾਹੀਂ ਲੋਕਾਂ ਬਹੁਤ ਵਾਰ ਵੋਟਾਂ ਵਟੋਰ ਚੁੱਕੇ ਹਨ ਪਰ ਹੁਣ ਲੋਕ ਸਰਕਾਰ ਦੀਆਂ ਚਾਲ੍ਹਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ ਤੇ ਇਨ੍ਹਾਂ ਚੋਣਾਂ ਵਿਚ ਸਬਕ ਸਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਬੈਠੇ ਹਨ | ਇਸ ਸਮੇਂ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 46 ਤੋਂ ਅਕਾਲੀ ਉਮੀਦਵਾਰ ਸੋਨੀ ਜਾਗਲ ਦੇ ਹੱਕ ਵਿਚ ਭਰਵੀਂ ਮੀਟਿੰਗ <br/> ਅਗਲੀ ਖ਼ਬਰ ਵਾਰਡ-2 ਦੇ ਵਾਸੀਆਂ ਨੂੰ ਸਹੂਲਤਾਂ ਤੋਂ ਵਾਂਝੇ ਰੱਖਣ ਲਈ 'ਆਪ' ਆਗੂ ਜ਼ਿੰਮੇਵਾਰ- ਧੰਮੀ <br/>
Ad Position 24