06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਸ਼ਾ ਵੇਚਣ ਵਾਲੀ ਅÏਰਤ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 21-05-2026
ਬਰਨਾਲਾ, 20 ਮਈ (ਰਾਜ ਪਨੇਸਰ)-ਸਥਾਨਕ ਦਾਣਾ ਮੰਡੀ ਵਿਖੇ ਰਹਿੰਦੀ ਅÏਰਤ ਦੇ ਨਾਮਾਲੂਮ ਵਿਅਕਤੀ ਵਲੋਂ ਚਿੱਟੇ ਦਾ ਟੀਕਾ ਲਗਾਉਣ ਤੇ ਹੋਈ ਅÏਰਤ ਦੀ ਮੌਤ ਦੇ ਸਬੰਧ ਵਿਚ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਬੱਸ ਸਟੈਂਡ ਪੁਲਿਸ ਚੌਂਕੀ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਅੰਮਿ੍ਤਪਾਲ ਸਿੰਘ ਵਾਸੀ ਖੁੱਡੀ ਕਲਾਂ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਸ ਨੇ ਦਾਣਾ ਮੰਡੀ ਬਰਨਾਲਾ ਵਿਖੇ ਫਰਸੀ ਧਰਮਕੰਡਾ ਠੇਕੇ 'ਤੇ ਲਿਆ ਹੋਇਆ ਹੈ | ਦਾਣਾ ਮੰਡੀ ਬਰਨਾਲਾ ਵਿਖੇ ਸੁਖਵਿੰਦਰ ਕੌਰ ਵਾਸੀ ਤਪਾ ਨਾਮ ਦੀ ਅÏਰਤ ਕਿਸੇ ਨਾਮਾਲੂਮ ਵਿਅਕਤੀ ਨਾਲ ਰਹਿੰਦੀ ਸੀ, ਨਾਮਾਲੂਮ ਨੂੰ ਵਿਅਕਤੀ ਨਸ਼ਾ ਪੱਤਾ ਕਰਨ ਦਾ ਆਦੀ ਸੀ ਜਿਸ ਨੇ ਮੁੱਦਈ ਨੂੰ ਦੱਸਿਆ ਕਿ ਉਹ ਚਿੱਟਾ ਸੀਮਾ ਪਤਨੀ ਗੱਗੀ ਵਾਸੀ ਬਰਨਾਲਾ ਤੋਂ ਲਿਆਉਂਦਾ ਹੈ ਤੇ ਨਾਮਾਲੂਮ ਵਿਅਕਤੀ ਨੇ ਚਿੱਟੇ ਦਾ ਟੀਕਾ ਸੁਖਵਿੰਦਰ ਕੌਰ ਨੂੰ ਲਗਾ ਦਿੱਤਾ ਥੋੜੇ੍ਹ ਸਮੇਂ ਬਾਅਦ ਸੁਖਵਿੰਦਰ ਕੌਰ ਦੀ ਮੌਤ ਹੋ ਗਈ | ਉੱਧਰ ਪੁਲਿਸ ਕਾਰਵਾਈ ਅਨੁਸਾਰ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਸੀਮਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਕਈ ਰਾਹਗੀਰਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਫਲਾਪ ਹੋ ਚੁੱਕੀ ਹੈ | ਨਸ਼ਾ ਘਰ-ਘਰ ਵਿਕ ਰਿਹਾ ਹੈ | ਪੁਲਿਸ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਰੋਕਣ 'ਚ ਹਮੇਸ਼ਾ ਦੀ ਤਰ੍ਹਾਂ ਨਾਕਾਮ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਪਿੰਡ ਢਿਲਵਾਂ 'ਚ ਲਾਇਆ ਲੋਕ ਸੇਵਾ ਕੈਂਪ ਅਗਲੀ ਖ਼ਬਰ ਨਗਰ ਕੌਂਸਲ ਧਨੌਲਾ ਦੇ 13 ਵਾਰਡਾਂ 'ਚੋਂ 58 ਉਮੀਦਵਾਰ ਚੋਣ ਮੈਦਾਨ ਲਈ ਕੁੱਦੇ
Ad Position 24