06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਗਰ ਕੌਂਸਲ ਧਨੌਲਾ ਦੇ 13 ਵਾਰਡਾਂ 'ਚੋਂ 58 ਉਮੀਦਵਾਰ ਚੋਣ ਮੈਦਾਨ ਲਈ ਕੁੱਦੇ

Ad Position 21
No active advertisement
ਅਜੀਤ ਡੈਸਕ 21-05-2026
ਧਨੌਲਾ, 20 ਮਈ (ਜਤਿੰਦਰ ਸਿੰਘ ਧਨੌਲਾ)- ਨਗਰ ਕੌਂਸਲ ਧਨੌਲਾ ਦੇ ਚੋਣ ਮੈਦਾਨ ਲਈ ਮੰਡੀ ਦੇ 13 ਵਾਰਡਾਂ 'ਚ 58 ਉਮੀਦਵਾਰ ਚੋਣ ਮੈਦਾਨ ਵਿਚ ਹਨ | ਜ਼ਿਕਰਯੋਗ ਹੈ ਕਿ ਵਾਰਡ ਨੰਬਰ ਇਕ 'ਚ ਹਰਦੀਪ ਕੌਰ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਹਨ | ਜਦਕਿ ਰਣਜੀਤ ਕੌਰ ਆਮ ਆਦਮੀ ਪਾਰਟੀ ਵਲੋਂ ਕਿਸਮਤ ਅਜ਼ਮਾ ਰਹੇ ਹਨ | ਵਾਰਡ ਨੰ: 2 'ਚੋਂ 5 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ 'ਚੋਂ ਸੋਮਾ ਰਾਣੀ ਸ਼੍ਰੋਮਣੀ ਅਕਾਲੀ ਦਲ, ਕਮਲੇਸ਼ ਰਾਣੀ ਆਜ਼ਾਦ ਉਮੀਦਵਾਰ, ਨਿਰਭੈ ਸਿੰਘ ਆਮ ਆਦਮੀ ਪਾਰਟੀ, ਬਿਕਰਮਜੀਤ ਸਿੰਘ ਆਜ਼ਾਦ ਉਮੀਦਵਾਰ ਤੇ ਮੰਗਾ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹਨ | ਵਾਰਡ ਨੰ: 3 ਲਈ 3 ਉਮੀਦਵਾਰ ਚੋਣ ਮੈਦਾਨ ਵਿਚ ਹਨ | ਜਿਨ੍ਹਾਂ ਵਿਚੋਂ ਹਰਦੀਪ ਸਿੰਘ ਆਜ਼ਾਦ ਉਮੀਦਵਾਰ ਵਜੋਂ ਤੇ ਜੈਮਲ ਦੀਨ ਬੀਜੇਪੀ ਵਲੋਂ ਅਤੇ ਬਿੱਲੂ ਖ਼ਾਨ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ ਵਿਚ ਹਨ | ਵਾਰਡ ਨੰ: 4 ਵਿਚ 5 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚੋਂ ਸਾਹਿਬ ਜੀਤ ਆਮ ਆਦਮੀ ਪਾਰਟੀ, ਸੁਰਜੀਤ ਸਿੰਘ ਆਜ਼ਾਦ, ਸੁਰਜੀਤ ਸਿੰਘ ਆਜ਼ਾਦ, ਜਗਤਾਰ ਸਿੰਘ ਬੀਜੇਪੀ, ਰਾਮ ਲਾਲ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਮੈਦਾਨ ਵਿਚ ਹਨ | ਵਾਰਡ ਨੰ: 5 ਲਈ 4 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ 'ਚੋਂ ਸਵਿਤਾ ਰਾਣੀ ਆਜ਼ਾਦ, ਸੁਰਜੀਤ ਕੌਰ ਆਜ਼ਾਦ, ਹਰਵਿੰਦਰ ਕੌਰ ਆਮ ਆਦਮੀ ਪਾਰਟੀ ਅਤੇ ਮਨਦੀਪ ਕੌਰ ਬੀਜੇਪੀ ਵਲੋਂ ਚੋਣ ਲੜ ਰਹੇ ਹਨ | ਵਾਰਡ ਨੰ: 6 ਵਿਚੋਂ 7 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚ ਈਸ਼ਵਰ ਕੁਮਾਰ ਆਜ਼ਾਦ, ਕੁਲਵਿੰਦਰ ਸਿੰਘ ਆਮ ਆਦਮੀ ਪਾਰਟੀ, ਚਰਨਜੀਤ ਮਿੱਤਰ ਸ਼੍ਰੋਮਣੀ ਅਕਾਲੀ ਦਲ, ਬਰਜਿੰਦਰ ਸਿੰਘ ਆਜ਼ਾਦ, ਭਗਵਾਨ ਦਾਸ ਬੀਜੇਪੀ, ਭਰਪੂਰ ਸਿੰਘ ਆਜ਼ਾਦ, ਮਨੀਸ਼ ਕੁਮਾਰ ਆਜ਼ਾਦ ਵਜੋਂ ਕਿਸਮਤ ਅਜ਼ਮਾ ਰਹੇ ਹਨ | ਵਾਰਡ ਨੰ: 7 ਵਿਚੋਂ 5 ਉਮੀਦਵਾਰ ਚੋਣ ਮੈਦਾਨ ਵਿਚ ਹਨ | ਜਿਨ੍ਹਾਂ ਵਿਚੋਂ ਕਾਂਤਾ ਰਾਣੀ ਬੀਜੇਪੀ, ਜਸਵੀਰ ਕੌਰ ਆਜ਼ਾਦ, ਨਿਸ਼ਾ ਕੁਮਾਰੀ ਆਮ ਆਦਮੀ ਪਾਰਟੀ, ਰਣਜੀਤ ਕੌਰ ਸ਼੍ਰੋਮਣੀ ਅਕਾਲੀ ਦਲ, ਰਮਨਦੀਪ ਕੌਰ ਆਜ਼ਾਦ ਚੋਣ ਮੈਦਾਨ ਵਿਚ ਹਨ | ਵਾਰਡ ਨੰ: 8 ਵਿਚੋਂ 4 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚੋਂ ਸੁਰਜੀਤ ਸਿੰਘ ਆਜ਼ਾਦ, ਕੇਸਰ ਸਿੰਘ ਸ਼੍ਰੋਮਣੀ ਅਕਾਲੀ ਦਲ, ਜਗਜੀਤ ਸਿੰਘ ਆਮ ਆਦਮੀ ਪਾਰਟੀ, ਜਦਕਿ ਲਾਜਵੰਤੀ ਕੌਰ ਬੀਜੇਪੀ ਵਲੋਂ ਚੋਣ ਮੈਦਾਨ ਵਿਚ ਹਨ | ਵਾਰਡ ਨੰ: 9 ਵਿਚੋਂ ਤਿੰਨ ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚੋਂ ਨਾਨਕੀ ਦੇਵੀ ਆਜ਼ਾਦ, ਰਾਣੀ ਕੌਰ ਬੀਜੇਪੀ, ਰੋਮਾ ਦੀਕਸ਼ਿਤ ਆਮ ਆਦਮੀ ਪਾਰਟੀ ਵਲੋਂ ਕਿਸਮਤ ਅਜ਼ਮਾ ਰਹੇ ਹਨ | ਵਾਰਡ ਨੰ: 10 ਵਿਚੋਂ ਕੁਲਦੀਪ ਕੌਰ ਆਜ਼ਾਦ, ਜਸਵਿੰਦਰ ਕੌਰ ਆਮ ਆਦਮੀ ਪਾਰਟੀ, ਮਨਜੀਤ ਕੌਰ ਬੀਜੇਪੀ ਕਮਲ, ਲਛਮੀ ਕੌਰ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਲੜ ਰਹੇ ਹਨ | ਵਾਰਡ ਨੰ: 11 ਵਿਚ 6 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚੋਂ ਅਮਨਦੀਪ ਕੌਰ ਸ਼੍ਰੋਮਣੀ ਅਕਾਲੀ ਦਲ, ਕੁਲਦੀਪ ਕੌਰ ਆਜ਼ਾਦ ਉਮੀਦਵਾਰ ਵਜੋਂ, ਜਗਤਾਰ ਸਿੰਘ ਬੀਜੇਪੀ, ਨਰਿੰਦਰ ਸਿੰਘ ਆਜ਼ਾਦ, ਪਰਮਜੀਤ ਸਿੰਘ ਆਜ਼ਾਦ, ਬੂਟਾ ਸਿੰਘ ਆਮ ਆਦਮੀ ਪਾਰਟੀ ਵਲੋਂ ਕਿਸਮਤ ਅਜ਼ਮਾ ਰਹੇ ਹਨ | ਵਾਰਡ ਨੰ: 12 ਵਿਚੋਂ 6 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚੋਂ ਹਰਜੀਤ ਸਿੰਘ ਆਜ਼ਾਦ, ਕੁਲਵਿੰਦਰ ਸਿੰਘ ਬੀਜੇਪੀ, ਧਰਮਿੰਦਰ ਸਿੰਘ ਆਮ ਆਦਮੀ ਪਾਰਟੀ, ਨਿਰਮਲਜੀਤ ਸਿੰਘ ਆਜ਼ਾਦ, ਮੱਖਣ ਸਿੰਘ ਆਜ਼ਾਦ, ਲਖਵਿੰਦਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ | ਵਾਰਡ ਨੰ: 13 ਵਿਚੋਂ 4 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ 'ਚੋਂ ਅਮਨਦੀਪ ਕੌਰ ਆਜ਼ਾਦ, ਹਰਭਜਨ ਕੌਰ ਆਜ਼ਾਦ, ਜਸਪ੍ਰੀਤ ਕੌਰ ਆਮ ਆਦਮੀ ਪਾਰਟੀ, ਲਾਭ ਕੌਰ ਬੀਜੇਪੀ ਵਲੋਂ ਚੋਣ ਲੜ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਵੇਚਣ ਵਾਲੀ ਅÏਰਤ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਭਾਜਪਾ ਤੇ ਆਜ਼ਾਦ ਉਮੀਦਵਾਰ ਦੇ ਕਾਗ਼ਜ਼ ਰੱਦ ਕਰਨ ਦੇ ਵਿਰੋਧ 'ਚ ਬਰਨਾਲਾ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ <br/>
Ad Position 24