ਬਰਨਾਲਾ, 20 ਮਈ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਸੀ.ਆਈ.ਐਸ.ਸੀ.ਈ. ਜ਼ੋਨਲ ਪੱਧਰੀ ਟੇਬਲ ਟੈਨਿਸ ਮੁਕਾਬਲੇ ਕਰਵਾਏ ਗਏ | ਜਿਸ ਵਿਚ ਅੰਡਰ-14 ਲੜਕੀਆਂ ਦੇ ਸਿੰਗਲ ਵਰਗ ਮੁਕਾਬਲਿਆਂ ਵਿਚ ਸੁਖਪਿੰਦਰ ਕੌਰ ਨੇ ਸੋਨ ਤਗਮਾ, ਟਵੀਸ਼ਾ ਨੇ ਚਾਂਦੀ ਅਤੇ ਦਮਨਪ੍ਰੀਤ ਕੌਰ ਨੇ ਤਾਂਬੇ ਦਾ ਤਗਮਾ ਜਿੱਤਿਆ | ਜਦਕਿ ਡਬਲ ਵਰਗ ਦੇ ਮੁਕਾਬਲੇ ਵਿਚ ਹਰਲੀਨ ਕੌਰ ਅਤੇ ਮਨਵੀਰ ਕੌਰ ਨੇ ਸੋਨ ਤਗਮਾ, ਲੜਕਿਆਂ ਦੇ ਅੰਡਰ-14 ਸਿੰਗਲ ਵਰਗ ਮੁਕਾਬਲਿਆਂ ਵਿਚ ਨੌਨਿਹਾਲ ਸਿੰਘ ਨੇ ਸੋਨ ਤਗਮਾ, ਹਰਸ਼ਿਤ ਮਨੂਰ ਨੇ ਚਾਂਦੀ ਦਾ ਤਗਮਾ, ਅੰਸ਼ਦੀਪ ਸਿੰਘ ਨੇ ਤਾਂਬੇ ਦਾ ਤਗਮਾ ਜਿੱਤਿਆ | ਡਬਲ ਵਰਗ ਦੇ ਮੁਕਾਬਲਿਆਂ ਵਿਚ ਲਲਿਤ ਅਤੇ ਕਮਲਜੀਤ ਸਿੰਘ ਨੇ ਸੋਨ ਤਗਮੇ ਜਿੱਤੇ | ਅੰਡਰ-17 ਦੇ ਸਿੰਗਲ ਵਰਗ ਵਿਚ ਏਕਮ ਅਗਰਵਾਲ ਨੇ ਸੋਨ ਤਗਮਾ, ਭਾਵੇਸ਼ ਗੋਇਲ ਨੇ ਚਾਂਦੀ, ਗੁਰਸਾਜਨ ਪ੍ਰੀਤ ਸਿੰਘ ਨੇ ਤਾਂਬੇ ਦਾ ਤਗਮਾ ਜਿੱਤਿਆ | ਡਬਲ ਵਰਗ ਦੇ ਮੁਕਾਬਲਿਆਂ ਵਿਚ ਜੈ ਕੁਮਾਰ ਸ਼ਰਮਾ ਅਤੇ ਏਕਮ ਅਗਰਵਾਲ ਨੇ ਸੋਨ ਤਗਮਾ ਜਿੱਤਿਆ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸ੍ਰੀ ਸ਼ਿਵ ਸਿੰਗਲਾ, ਪਿ੍ੰਸੀਪਲ ਸ਼ਾਲਿਨੀ ਕੌਸ਼ਲ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਜੇਤੂ ਖਿਡਾਰੀ ਨੋਰਥ ਇੰਡੀਆ ਦੇ ਮੁਕਾਬਲਿਆਂ ਲਈ ਚੁਣੇ ਗਏ | ਇਸ ਮੌਕੇ ਕੋਚ ਸੁਖਦੇਵ ਸਿੰਘ, ਹਰਜੀਤ ਸਿੰਘ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |