ਟੱਲੇਵਾਲ, 20 ਮਈ (ਸੋਨੀ ਚੀਮਾ)-ਇਤਿਹਾਸਕ ਪਿੰਡ ਗਹਿਲ ਦੇ ਸਰਕਾਰੀ ਹਾਈ ਸਕੂਲ ਨਾਲ ਸਬੰਧਿਤ ਅੱਠਵੀਂ ਅਤੇ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਸਮਾਜ ਸੇਵੀ ਸਰਪੰਚ ਬਲਵੀਰ ਸਿੰਘ ਮਾਨ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹ ਸਨਮਾਨ ਸਮਾਰੋਹ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਦਲਜੀਤ ਕੌਰ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਅੱਠਵੀਂ ਕਲਾਸ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਜਸਪ੍ਰੀਤ ਕੌਰ ਪੁੱਤਰੀ ਰੇਸ਼ਮ ਸਿੰਘ, ਦੂਜਾ ਸਥਾਨ ਗੁਰਨੂਰ ਕੌਰ ਪੁੱਤਰੀ ਕੁਲਦੀਪ ਸਿੰਘ ਅਤੇ ਤੀਜਾ ਸਥਾਨ ਦਵਿੰਦਰ ਕੌਰ ਪੁੱਤਰੀ ਬਹਾਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਦਸਵੀਂ ਕਲਾਸ ਵਿਚੋਂ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਵਾਲੀ ਗਗਨਦੀਪ ਕੌਰ ਪੁੱਤਰੀ ਹਰਜਿੰਦਰ ਸਿੰਘ, ਜੈਸਮੀਨ ਕੌਰ ਪੁੱਤਰੀ ਦਰਬਾਰਾ ਸਿੰਘ ਅਤੇ ਗੁਰਸਿਮਰਨ ਕੌਰ ਪੁੱਤਰੀ ਬੰਟੀ ਸਿੰਘ ਨੂੰ ਕ੍ਰਮਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ 'ਤੇ ਇਨਾਮ ਅਤੇ ਸ਼ਲਾਘਾ ਪੱਤਰਾਂ ਨਾਲ ਨਿਵਾਜਿਆ ਗਿਆ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਅਤੇ ਮੁੱਖ ਅਧਿਆਪਕਾ ਮੈਡਮ ਦਲਜੀਤ ਕੌਰ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਮਿਹਨਤ ਨਾਲ ਪ੍ਰਾਪਤ ਕੀਤੀਆਂ ਕਾਮਯਾਬੀਆਂ ਨੂੰ ਸਨਮਾਨ ਦੇਣਾ ਸਮਾਜ ਦਾ ਫ਼ਰਜ਼ ਹੈ | ਉਨ੍ਹਾਂ ਕਿਹਾ ਕਿ ਐਸੇ ਸਨਮਾਨ ਸਮਾਰੋਹ ਵਿਦਿਆਰਥੀਆਂ ਵਿਚ ਨਵਾਂ ਉਤਸ਼ਾਹ ਪੈਦਾ ਕਰਦੇ ਹਨ ਅਤੇ ਹੋਰ ਬੱਚਿਆਂ ਲਈ ਪੇ੍ਰਰਨਾ ਸਰੂਪ ਬਣਦੇ ਹਨ | ਸਰਪੰਚ ਬਲਵੀਰ ਸਿੰਘ ਮਾਨ ਨੇ ਕਿਹਾ ਕਿ ਗ੍ਰਾਮ ਪੰਚਾਇਤ ਵਲੋਂ ਪਿੰਡ ਦੇ ਬੱਚਿਆਂ ਨੂੰ ਸਿੱਖਿਆ ਅਤੇ ਖੇਡਾਂ ਵਿਚ ਅੱਗੇ ਵਧਾਉਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ | ਉਨ੍ਹਾਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਅਤੇ ਪਿੰਡ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਸਕੂਲ ਸਟਾਫ਼ ਵਲੋਂ ਵੀ ਸਰਪੰਚ ਬਲਵੀਰ ਸਿੰਘ ਮਾਨ ਅਤੇ ਸਮੂਹ ਗ੍ਰਾਮ ਪੰਚਾਇਤ ਦਾ ਸਨਮਾਨ ਕੀਤਾ ਗਿਆ | ਸਮਾਗਮ ਵਿਚ ਪੰਚ ਕਰਮਜੀਤ ਸਿੰਘ ਸਿੱਧੂ, ਅੰਮਿ੍ਤਪਾਲ ਦੇਮ ਗੋਲਡੀ ਪੰਚ, ਸੁਖਵਿੰਦਰ ਸਿੰਘ ਧਾਲੀਵਾਲ ਪੰਚ, ਜਗਰੂਪ ਸਿੰਘ ਸਿੱਧੂ ਪੰਚ, ਚਮਕੌਰ ਸਿੰਘ ਪੰਚ, ਸਰਬਜੀਤ ਕੌਰ ਮਾਨ ਪੰਚ, ਮਨਜਿੰਦਰ ਕੌਰ ਪੰਚ, ਮਨਜੀਤ ਕੌਰ ਧਾਲੀਵਾਲ ਪੰਚ, ਬਲਜੀਤ ਕੌਰ ਡੋਡ ਪੰਚ, ਡੀ.ਪੀ. ਲਖਵਿੰਦਰ ਸਿੰਘ, ਕੰਪਿਊਟਰ ਅਧਿਆਪਕ ਕੁਲਦੀਪ ਸਿੰਘ, ਪ੍ਰੇਮਾ ਬਾਂਸਲ, ਅਮਿਤ ਸ਼ਰਮਾ, ਸਰਬਨ ਸਿੰਘ, ਨਵਦੀਪ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ |